Friday, July 5, 2024

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਵਾਂ ਪਿੰਡ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ

PPN1301201621ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਵਾਂ ਪਿੰਡ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ।ਜਿਸ ਵਿੱਚ ਸਾਰੇ ਬੱਚੇ, ਅਧਿਆਪਕ, ਮੈਂਬਰ ਇੰਚਾਰਜ਼ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਸ਼ਾਮਿਲ ਸਨ।ਇਹ ਨਗਰ ਕੀਰਤਨ ਪੰਧੇਰ ਕਲਾਂ, ਮੱਧੀਪੁਰ, ਚੱਕ ਸਿਕੰਦਰ, ਬੱਦੋਵਾਲ, ਹਰਦੋ-ਰਵਾਲ, ਰਵਾਲ, ਟਰਪੱਲਾ ਅਤੇ ਘਾੜਕੀਆਂ ਅਤੇ ਫਤਿਹਗੜ ਚੂੜੀਆਂ ਕਸਬੇ ਰਾਹੀਂ ਹੁੰਦਾ ਹੋਇਆ ਵਾਪਿਸ ਸਕੂਲ ਪਹੁੰਚਿਆ। ਪਿੰਡਾਂ ਦੇ ਲੋਕਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਉਤਸ਼ਾਹ ਨਾਲ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ।ਸਕੂਲ ਸਟਾਫ਼ ਵੱਲੋਂ ਸਫਾਈ ਨੂੰ ਬਰਕਰਾਰ ਰੱਖਣ ਲਈ ਖਾਸ ਯਤਨ ਕੀਤੇ ਗਏ।ਮੈਂਬਰ ਇੰਚਾਰਜ਼ ਰਜਿੰਦਰ ਸਿੰਘ ਮਰਵਾਹਾ, ਵਰਿਆਮ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਭਾਟੀਆ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply