ਨਵੀਂ ਦਿੱਲੀ, 12 ਜਨਵਰੀ (ਪ.ਪ) -ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਲੋਹੜੀ, ਮਕਰ ਸਕ੍ਰਾਂਤੀ ਅਤੇ ਪੋਂਗਲ ਦੀ ਪੂਰਵ ਸੰਧਿਆ ਉੱਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ।ਇਹ ਤਿਓਹਾਰ ਲੜੀਵਾਰ 13, 14 ਅਤੇ 15 ਜਨਵਰੀ ਨੂੰ ਮਨਾਏ ਜਾਣਗੇ । ਉਨ੍ਹਾਂ ਨੇ ਆਪਣੇ ਸੁਨੇਹੇ ਵਿੱਚ ਲੋਹੜੀ, ਮਕਰ ਸਕ੍ਰਾਂਤੀ ਅਤੇ ਪੋਂਗਲ ਦੇ ਸ਼ੁੱਭ ਮੌਕੇ ਤੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ ਅਤੇ ਸਫ਼ਲਤਾ , ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ।ਇਨ੍ਹਾਂ ਤਿਓਹਾਰਾਂ ਨੂੰ ਉਮੰਗ ਅਤੇ ਉਤਸ਼ਾਹ ਨਾਲ ਮਨਾਉਣ ਨਾਲ ਸਾਰੇ ਲੋਕਾਂ ਵਿਚਾਲੇ ਪਿਆਰ ਅਤੇ ਸਮਝ ਨੂੰ ਹੱਲਾਸ਼ੇਰੀ ਮਿਲਦੀ ਹੈ।ਇਹ ਤਿਓਹਾਰ ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਸਮੂਦਾਇਆਂ ਨੂੰ ਆਪਸੀ ਪਿਆਰ ਅਤੇ ਭਾਈਚਾਰੇ ਵਿੱਚ ਰਹਿਣ ਤੇ ਸਾਨੂੰ ਦੇਸ਼ ਦੀ ਏਕਤਾ ਅਤੇ ਪ੍ਰਗਤੀ ਲਈ ਕੰਮ ਕਰਨ ਲਈ ਪ੍ਰਰਿਤ ਕਰਨ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media