Friday, July 5, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ

PPN1301201624ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਪਾਵਨ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੁਆਰਾ ਇਸ ਅਵਸਰ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬੀ ਲੋਕ ਗੀਤਾਂ ਉਤੇ ਲੜਕਿਆਂ ਨੇ ਭੰਗੜੇ ਅਤੇ ਲੜਕੀਆਂ ਨੇ ਗਿੱਧੇ ਨਾਲ ਸਭ ਨੂੰ ਆਪਣੇ ਨਾਲ ਨੱਚਣ ਲਈ ਮਜ਼ਬੂਰ ਕਰ ਦਿੱਤਾ। ਪ੍ਰਿੰ: ਅੰਜਨਾ ਗੁਪਤਾ ਨੇ ਸਾਰੇ ਵਿਦਿਆਰਥੀਆਂ ਅਤੇ ਬਾਕੀ ਸਭ ਨੂੰ ਲੋਹੜੀ ਦੀ ਸ਼ੁੱਭਕਾਮਨਾ ਦਿੱਤੀ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਹੜੀ ਦਾ ਤਿਉਹਾਰ ਭਾਰਤ ਦੀ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹੈ।ਇਹ ਤਿਉਹਾਰ ਵਿਸ਼ੇਸ ਰੂਪ ਵਿੱਚ ਮੌਸਮ ਦੇ ਪ੍ਰਵਰਤਨ ਦਾ ਸੰਸਕ੍ਰਿਤੀ ਤਿਉਹਾਰ ਹੈ। ਪੋਹ ਮਹੀਨੇ ਦੀ ਸਰਦੀ ਦੇ ਉਪਰੰਤ ਮਾਘੀ ਦੇ ਅਵਸਰ ਤੇ ਸੂਰਜ ਉਤਰਾਣਯ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਧਰਤੀ ਦੇ ਲੋਕਾਂ ਨੂੰ ਸੀਤ ਦੇ ਪ੍ਰਕੋਪ ਤੋਂ ਮੁਕਤੀ ਮਿਲਦੀ ਹੈ। ਲੋਹੜੀ ਦੇ ਦਿਨ ਅੱਗ ਬਾਲ ਕੇ ਸਰਦੀ ਨੂੰ ਸਮਾਪਤ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਹ ਤਿਉਹਾਰ ਮਿਲ-ਜੁਲ ਕੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੈ। ਮਨ ਦੇ ਅਹੰਕਾਰ, ਈਰਖਾ ਵਰਗੇ ਭਾਵਾਂ ਨੂੰ ਅੱਗ ਵਿੱਚ ਭੇਂਟ ਕਰਕੇ ਪ੍ਰੇਮ ਦੀ ਭਾਵਨਾ ਦਾ ਵਿਕਾਸ ਕਰਨਾ ਚਾਹੀਦਾ ਹੈ।  ਪ੍ਰਿੰ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੇ ਕਾਰਣ ਹਰ ਦਿਨ ਅਨੇਕਾਂ ਦੁਰਘਟਨਾਵਾਂ ਹੋ ਰਹੀਆਂ ਹਨ। ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਉਹ ਪਤੰਗਾਂ ਭਾਰਤੀ ਡੋਰ ਨਾਲ ਹੀ ਉਡਾਉਣਗੇ। ਇਸ ਉਪਰੰਤ ਲੋਹੜੀ ਦੀ ਪਵਿੱਤਰ ਅੱਗ ਵੀ ਬਾਲੀ ਗਈ। ਪ੍ਰਿੰਸੀਪਲ, ਸਕੂਲੀ ਸਟਾਫ ਅਤੇ ਵਿਦਿਆਰਥੀ ਵਰਗ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਪ੍ਰਕਰਮਾ ਵੀ ਕੀਤੀ। ਸਭ ਨੇ ਮਿਲਕੇ ਮੂੰਗਫਲੀ, ਰਿਓੜੀਆਂ ਵੀ ਖਾਧੀ ਅਤੇ ਦੁੱਲਾ ਭੱਟੀ ਗੀਤ ਨਾਲ ਸਕੂਲ ਦਾ ਵਿਹੜਾ ਗੂੰਜ ਉੱਠਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply