ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਆਈ. ਟੀ. ਆਈ. ਦੇ ਵਿਹੜੇ ਵਿਖੇ ਲੋਹੜੀ ਮਨਾਉਣ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਰਲਮਿਲ ਕੇ ਪ੍ਰਿੰਸੀਪਲ ਮੈਡਮ ਇੰਜੀ: ਗੁਰਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਇਸ ਪਵਿੱਤਰ ਤਿਉਹਾਰ ਲੋਹੜੀ ਸੰਸਥਾ ਦੇ ਕਰਮਚਾਰੀ ਮਹਾਂਵੀਰ ਭੱਟੀ ਮੈਥ: ਇੰਸਟਰਕਟਰ ਦੇ ਘਰ ਜੌੜੀਆਂ ਬੇਟੀਆਂ, ਮਨਦੀਪ ਸਿੰਘ ਵੈਲਡਰ ਅਤੇ ਗਗਨ ਗਰਗ ਡਰਾਇੰਗ ਇੰਸਟਰਕਟਰ ਦੇ ਘਰ ਬੇਟੀ ਦੇ ਜਨਮ ਅਤੇ ਪਰਮਜੀਤ ਸਿੰਘ ਪੈਂਕ ਅਤੇ ਰਾਹੁਲ ਕੁਮਾਰ ਗੋਇਲ ਦੇ ਘਰ ਪੁੱਤਰ ਹੋਣ ਦੀ ਖੁਸੀ ਵਿਚ ਪਹਿਲੀ ਲੋਹੜੀ ਮਨਾਈ ਗਈ। ਇਸ ਤੋਂ ਇਲਾਵਾ ਸੁਖਦੇਵ ਸਿੰਘ ਕੰਗ ਇਲੈਕਟਰੀਸ਼ਨ ਇੰਸਟਰਕਟਰ ਦੇ ਵਿਆਹ ਦੀ ਪਹਿਲੀ , ਰਣਜੀਤ ਸਿੰਘ ਕਿੰਗਰਾ ਦੀ ਬੇਟੀ ਨੂੰ ਨੌਕਰੀ ਮਿਲਣ ਅਤੇ ਸੰਸਥਾ ਦੇ ਨਵੇਂ ਸਟਾਫ਼ ਮੈਂਬਰ ਜਸਪਾਲ ਸਿੰਘ ਇਲੈਕਟਰੀਸ਼ਨ ਅਮਨਦੀਪ ਸਿੰਘ ਟਰਨਰ, ਤੇਜਵਿੰਦਰ ਸਿੰਘ ਫਿਟਰ ਇੰਸਟਰਕਟਰ ਨੇ ਨੌਕਰੀ ਮਿਲਣ ਨੇ ਵੀ ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਆਪਣਾ ਯੌਗਦਾਨ ਪਾਇਆ । ਇਸ ਮੌਕੇ ਵਿਦਿਆਰਥੀ ਹਰਮਨਜੋਤ ਸਿੰਘ ਆਰ.ਏ.ਸੀ ਟਰੇਡ ਨੇ ਪੰਜਾਬੀ ਗੀਤ’ ਅੱਖੀਆਂ ‘ ਗਾ ਕੇ ਰੰਗਾਰੰਗ ਸਮਾਂ ਬੰਨਿਆ। ਅੰਤ ਵਿੱਚ ਮੈਡਮ ਪ੍ਰਿੰਸੀਪਲ ਗਿੱਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਬਚ ਕੇ ਖੂਬ ਮਿਹਨਤ ਕਰਕੇ ਜਿੰਦਗੀ ਵਿਚ ਸਫ਼ਲ ਹੋਣ ਦੀ ਪ੍ਰੇਰਣਾ ਦਿੱਤੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media