Tuesday, September 15, 2026

27ਵੇ ਰੋਡ ਸੇਫਟੀ ਸਪਤਾਹ ਅਧੀਨ ਪੇਟਿੰਗ ਮੁਕਾਬਲੇ ਕਰਵਾਏ

PPN1401201617ਪਠਾਨਕੋਟ, 13 ਜਨਵਰੀ (ਪ.ਪ)- ਜਿਲ੍ਹਾ ਪਠਾਨਕੋਟ ਵਿੱਚ ਮਨਾਏ ਜਾ ਰਹੇ 27ਵੇ ਰੋਡ ਸੇਫਟੀ ਸਪਤਾਹ ਦੇ ਅਧੀਨ ਐਬਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਸੀਪਲ ਮਨਜੀਤ ਮਲ ਦੀ ਪ੍ਰਧਾਨਗੀ ਵਿੱਚ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਮੋਕੇ ਪਠਾਨਕੋਟ ਦੇ ਐਸ.ਡੀ.ਐਮ ਅਮਿਤ ਮਹਾਜਨ ਅਤੇ ਡੀ.ਟੀ.ਓ ਜਸਵੰਤ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਡੀ. ਐਸ.ਪੀ ਅਸ਼ਵਨੀ ਕੁਮਾਰ, ਡੀ. ਐਸ.ਐਸ. ਸਵਤੰਤਰ ਕੁਮਾਰ, ਟ੍ਰੇਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕੁਲਜਿੰਦਰ ਸਿੰਘ, ਟ੍ਰੈਫਿਕ ਐਜੂਕੇਸਨ ਸੈਲ ਦੇ ਇੰਨਚਾਰਜ ਏ.ਐਸ.ਆਈ ਦੇਵ ਰਾਜ, ਅਤੇ ਟ੍ਰੇਫਿਕ ਮਾਰਸਲ ਵਿਜੈ ਪਾਸੀ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।  ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਡੀ.ਟੀ.ਓ ਜਸਵੰਤ ਸਿੰਘ ਢਿਲੋਂ ਨੇ ਦੱਸਿਆ ਕਿ ਰੋਡ ਸੇਫਟੀ ਸਪਤਾਹ ਦੇ ਅਧੀਨ ਕਰਵਾਈ ਗਏ ਪਂੇਟਿੰਗ ਮੁਕਾਬਲਿਆਂ ਵਿੱਚ 56 ਬੱਚਿਆਂ ਨੇ ਭਾਗ ਲਿਆ।ਜਿਸ ਵਿੱਚ ਸਰਕਾਰੀ ਮਿਡਲ ਸਕੂਲ ਸਰਨਾ ਦੀ ਅੰਜੂ ਬਾਲਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਤਾਰਾਗੜ੍ਹ ਦੀ ਬੰਦਨਾ ਨੇ ਦੂਜਾ ਸਥਾਨ ਅਤੇ ਵਿਵੇਕਾਨੰਦ ਹਾਈ ਸਕੂਲ ਦੀ ਨੇਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਲੜਕੇਆਂ ਵਿੱਚ ਸਰਕਾਰੀ ਹਾਈ ਸਕੂਲ ਸਾਹਪੁਰਕੰਡੀ ਦੇ ਅਭਿਸੇਕ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਬਸਰੂਪ ਦੇ ਯੋਗਸ਼ ਕੁਮਾਰ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਫਿਰੋਜਪੁਰ ਕਲਾਂ ਦੇ ਯੋਗੇਸ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਜੈਤੂ ਰਹੇ ਵਿਦਿਆਰਥੀਆਂ ਨੂੰ ਪਠਾਨਕੋਟ ਦੇ ਐਸ.ਡੀ.ਐਮ. ਅਮਿਤ ਮਹਾਜਨ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ 10 ਜਨਵਰੀ ਤੋਂ 16 ਜਨਵਰੀ 2016 ਤੱਕ ਮਨਾਏ ਜਾ ਰਹੇ ਰੋੜ ਸੇਫਟੀ ਸਪਤਾਹ ਤੋਂ ਸਾਨੂੰ ਜਾਗਰੁਕ ਹੋਣਾ ਚਾਹੀਦਾ ਹੈ ਅਤੇ ਟ੍ਰੇਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply