ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)- ਰਸੋਈ ਘਰ ਵਿਚ ਵਰਤੇ ਜਾਂਦੇ ਸਮਾਨ ਬਨਾਉਨਣ ਵਾਲੀ ਨਾਮੀ ਕੰਪਨੀ ਟਪਰਵਿਅਰ ਕਿਚਨਵਿਅਰ ਦੇ 20 ਸਾਲ ਪੂਰੇ ਹੋਣ ਤੇ ਗੁਰੂ ਨਾਨਕ ਐਡੀਟੋਰੀਅਮ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਦਿੱਲੀ ਤੋਂ ਪਹੁੰਚੇ ਕੰਪਨੀ ਦੇ ਨੁਮਾਇਦਆਂ ਤੋਂ ਇਲਾਵਾ ਅੰਮ੍ਰਿਤਸਰ ਦੀ ਹੈਡ ਮੈਡਮ ਪੂਜਾ ਸੇਠ ਵਲੋਂ ਦੱਸਿਆ ਕਿ ਉਨ੍ਹਾਂ ਦੀ ਇਹ ਕੰਪਨੀ ਘਰੇਲੂ ਮਹਿਲਾਵਾਂ ਦੀਆਂ ਮੁਸ਼ਕਿਲਾਂ ਤੇ ਘਟੀਆਂ ਕੁਅਲਟੀ ਦੇ ਰਸੋਈ ਦੇ ਸਮਾਨ ਤੋਂ ਸਰੀਰ ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ ਜਿਥੇ ਵਧੀਆਂ ਕੁਅਲਟੀ ਦਾ ਸਮਾਨ ਵੇਚਦੀ ਹੈ, ਉਥੇ ਘਰੇਲੁ ਮਹਿਲਾਵਾਂ ਲਈ ਇਹ ਕਮਾਈ ਦਾ ਮੌਕਾ ਵੀ ਪ੍ਰਦਾਨ ਕਰਦੀ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਸਾਰਾ ਸਾਮਾਨ ਜਿਥੇ ਬਹੁਤ ਵਧੀਆਂ ਕੁਲਟੀ ਦੇ ਮਟੀਰੀਅਲ ਨਾਲ ਬਣਾਇਆ ਜਾਂਦਾ ਹੇ ਉਥੇ ਇਹ ਸਮਾਨ ਪੁਰੀ ਤਰਾਂ ਸੁਰੱਖਿਅਤ ਹੈ ਤੇ ਇਸ ਦੀ ਵਰਤੋਂ ਨਾਲ ਸਰੀਰ ਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਇਸ ਸਮਾਗਮ ਦੌਰਾਨ ਕੰਪਨੀ ਵਲੋਂ ਵੱਧ ਕਾਰੋਬਾਰ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਔਰਤਾਂ ਦੇ ਮਨੋਰੰਜਨ ਲਈ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ।ਇਸ ਦੌਰਾਨ ਕੰਪਨੀ ਵਲੋਂ ਕੱਡੇ ਗਏ ਲੱਕੀ ਇਨਾਮ ਜੋ ਕਿ ਰਮਨੀਕ ਅਨੇਜਾ ਨੇ ਜਿਤਿਆ।ਇਸ ਸਮਾਗਮ ਦੌਰਾਨ ਜੇਤੂ ਮਹਿਲਾਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਟਪਰਵਿਅਰ ਕੰਪਨੀ ਜਿਥੇ ਵਧੀਆਂ ਕੁਅਲਟੀ ਦੇ ਸਮਾਨ ਮੁਹੱਈਆਂ ਕਰਵਾਉਂਦੀ ਹੈ ਉਥੇ ਘਰੇਲੂ ਮਹਿਲਾਵਾਂ ਕੰਮਕਾਜੀ ਮਹਿਲਾਵਾਂ ਵਾਂਗ ਆਪਣੇ ਸੁਫਨੇ ਪੂਰੇ ਕਰ ਸਕਦੀਆਂ ਹਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media