ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰ ਪਾਲ ਸਿੰਘ, ਡਾ. ਨਰਿੰਦਰ ਸਿੰਘ) – ਅੱਜ ਸਰਕਾਰੀ ਹਾਈ ਸਕੂਲ ਗਹਿਰੀ ਮੰਡੀ ਵਿਖੇ ਸਕੂਲ ਦੇ ਖੂਲੇ ਵਿਹੜੇ ਵਿੱਚ ਸਕੂਲ ਦੇ ਹੈਡਮਾਸਟਰ ਸ.ਟਿੱਕਾ ਸਾਹਿਬ ਦੀ ਅਗਵਾਈ ਹੇਠ ਧੀਆ ਦੀ ਲੋਹੜੀ ਬੜੀ ਧੁੂੂਮ ਧਾਮ ਨਾਲ ਭੁੱਗਾ ਬਾਲ ਕੇ ਮਨਾਈ ਗਈ ਅਤੇ ਨਾਲ ਹੀ ਇਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਗਹਿਰੀ ਮੰਡੀ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ ਆਪਣੇ ਸਾਥੀਆ ਨਾਲ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।ਇਸ ਸਮੇ ਮੁੱਖ ਮਹਿਮਾਨ ਮਨਜਿੰਦਰ ਸਿੰਘ ਭੀਰੀ ਸਰਪੰਚ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਸਿਰਫ ਮੁੰਡਾ ਹੋਣ ‘ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਦਾ ਹੈ ।ਅੱਜ ਦੇ ਜਮਾਨੇ ਵਿੱਚ ਲੜਕੀਆਂ ਹਰ ਵਰਗ ਵਿੱਚ ਲੜਕਿਆਂ ਨਾਲੋ ਅੱਗੇ ਵੱਧ ਗਈਆ ਹਨ। ਇਸ ਲਈ ਹੁਣ ਸਾਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਲੜਕਿਆਂ ਵਾਂਗ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੋਕੇ ਸਕੂਲ ਇੰਚਾਰਜ ਸ. ਟਿੱਕਾ ਨੇ ਕਿਹਾ ਕਿ ਸਾਡੇ ਸਕੂਲ ਵਿੱਚ ਲੜਕੀਆ ਨਾਲ ਕੋਈ ਭੇਦਭਾਵ ਨਹੀ ਕੀਤਾ ਜਾਦਾ ਸਗੋ ਲੜਕੀਆ ਨੂੰ ਲੜਕਿਆ ਦੇ ਸਮਾਨ ਦਰਜਾ ਦਿੱਤਾ ਜਾਦਾ ਹੈ ਅਤੇ ਇਸ ਤਹਿਤ ਹੀ ਅੱਜ ਧੀਆ ਦੀ ਲੋਹੜੀ ਮਨਾਈ ਜਾ ਰਹੀ ਹੈ।ਇਸ ਮੋਕੇ ਲੜਕੀਆ ਨੇ ਬੋਲੀਆ,ਗਿੱਧਾ-ਭੰਗੜਾ ਪਾ ਕੇ ਲੋਹੜੀ ਮਨਾਈ ਅਤੇ ਨਾਲ ਹੀ ਲੋਹੜੀ ਨਾਲ ਸੰਬੰਧਿਤ ਗੀਤ ਸੁੰਦਰ ਮੁੰਦਰੀਏ ਅਤੇ ਹੋਰ ਗੀਤ ਬੱਚਿਆ ਵੱਲੋ ਪੇਸ਼ ਕੀਤੇ ਗਏ।ਇਸ ਸਕੂਲ ਵਿੱਚ ਨਾਲ ਹੀ ਚਲਦੇ ਆਂਗਨਵਾੜੀ ਸੈਟਰ ਵਿੱਚ ਧੀਆ ਦੀ ਲੋਹੜੀ ਮਨਾਈ ਗਈ।ਸਰਪੰਚ ਭੀਰੀ ਨੇ ਧੀਆ ਨੂੰ ਮੂੰਗਫਲੀ ਰਿਊੜੀਆ, ਕੰਬਲ, ਸੂਟ ਆਦਿ ਵੰਡੇ ਅਤੇ ਬਣਦੀ ਲੋਹੜੀ ਦੇ ਕੋਸੇ-ਕੋਸੇ ਨਿੱਘ ਵਿੱਚ ਆਪਸੀ ਭਾਈਚਾਰੇ ਤੇ ਆਪਸੀ ਰਿਸ਼ਤਿਆ ਦੇ ਸਦੀਵੀ ਨਿੱਘ ਦੀ ਕਾਮਨਾ ਕੀਤੀ।ਉਪਰੰਤ ਟਿੱਕਾ ਸਾਹਿਬ ਤੇ ਸਕੂਲ ਸਟਾਫ ਵੱਲੋ ਸਰਪੰਚ ਭੀਰੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਗੁਰਮੀਤ ਸਿੰਘ ਸਰਪੰਚ, ਗੁਰਜੀਤ ਕੋਰ, ਕੁਲਜੀਤ ਕੋਰ, ਬਲਜੀਤ ਕੋਰ, ਦਰਸ਼ਨ ਕੋਰ ਆਂਗਨਵਾੜੀ, ਮਨਿੰਦਰ ਕੋਰ, ਸਰਬਜੀਤ ਕੋਰ, ਕੰਵਲਜੀਤ ਕੋਰ, ਪਰਮਜੀਤ ਕੋਰ, ਬਲਜੀਤ ਕੋਰ ਗਦਲੀ, ਰਜਨੀ ਕੋਰ, ਹਰਪ੍ਰੀਤ ਕੋਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media