ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰਪਾਲ ਸਿੰਘ)- ਐਲੀਮੈਂਟਰੀ ਟੀਚਰਜ ਯੁਨੀਅਨ ਪੰਜਾਬ ਦੇ ਸੁਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਜਾਰੀ ਬਿਆਨ ‘ਚ ਦੱਸਿਆ ਕਿ ਪਿਛਲੇ 2 ਸਾਲਾਂ ਤੋ ਸਰਕਾਰ ਦੇ ਸਿਖਿਆ ਵਿਭਾਗ ਨੇ ਏ.ਸੀ.ਪੀ ਕੇਸ ਬੰਦ ਕੀਤੇ ਹੋਏ ਹਨ,ਇਹਨਾ ਕੇਸਾਂ ਵਿੱਚ ਮੁਲਾਜਮਾਂ ਨੂੰ 4 ਸਾਲ,9 ਸਾਲ ਅਤੇ 14 ਸਾਲਾਂ ਦੀ ਨੌਕਰੀ ਦੋਰਾਨ ਤਰੱਕੀਆਂ ਮਿਲਦੀਆਂ ਹਨ ਪ੍ਰੰਤੂ ਸਿਖਿਆ ਵਿਭਾਗ ਨੇ ਇਹਨਾ ਕੇਸਾਂ ਤੇ ਰੋਕ ਲਗਾਈ ਹੋਈ ਹੈ।ਲਹੌਰੀਆ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਰਾਈਟ ਆਫ ਐਜੂਕੇਸ਼ਨ ਕਨੂੰਨ ਬਣਾ ਕੇ ਅਧਿਆਪਕਾਂ ਦੀਆਂ ਐਚ.ਟੀ.ਸੀ, ਸੀ. ਐਚ.ਟੀ ਤੇ ਬੀ.ਈ.ਈ.ਓਜ ਦੀਆਂ ਤਰੱਕੀਆਂ ਬਿੱਲਕੁਲ ਖਤਮ ਕਰ ਦਿੱਤੀਆਂ ਹਨ।ਇਸ ਨੂੰ ਤਹਿਤ 150 ਵਿਦਿਆਰਥੀਆਂ ਵਾਲੇ ਸਕੂਲ ਵਿੱਚ ਐਚ ਟੀ ਦੀ ਪੋਸਟ ਤੇ 15 ਤੋ 20 ਸਕੂਲਾਂ ਤੇ ਐਚ ਟੀ ਦੀ ਪੋਸਟ ਹੋਵੇਗੀ ਪਰ ਅੱਜ ਕੱਲ ਦੇ ਯੁਗ ਵਿੱਚ 150 ਬੱਚੇ ਕਿਸੇ ਹੀ ਸਕੂਲ ਵਿੱਚ ਮਿਲਣਗੇ।ਉਹਨਾ ਕਿਹਾ ਕਿ ਨਾ ਇੰਨੇ ਬੱਚੇ ਕਿਸੇ ਸਕੂਲ ਵਿੱਚ ਹੋਣ ਤੇ ਨਾ ਕਿਸੇ ਨੂੰ ਪ੍ਰਮੋਸ਼ਨ ਮਿਲੇ।ਉਹਨਾ ਸਰਕਾਰ ਤੇ ਜੋਰ ਦਿਦਿੰਆ ਕਿਹਾ ਕਿ ਇਸ ਕਨੂੰਨ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆ ਬਹਾਲ ਹੋ ਸਕਣ ਤੇ ਏ ਸੀ ਪੀ ਤਰੱਕੀਆਂ ਵੀ ਚਾਲੂ ਕਰਨ ਦੀ ਮੰਗ ਕੀਤੀ।ਇਸ ਮੌਕੇ ਸੁਰਿੰਦਰ ਸਿੰਘ ਬਾਠ, ਹਰਮਿੰਦਰ ਸਿੰਘ ਕੰਗ, ਮਨਜੀਤ ਸਿੰਘ ਰਟੌਲ, ਸਰਬਜੀਤ ਸਿੰਘ ਮਾਂਗਟ, ਹਰਜੀਤ ਸਿੰਘ ਗੁਰੂ, ਮਲਕੀਤ ਸਿੰਘ ਬੋਪਾਰਾਏ ਆਦਿ ਅਧਿਆਪਕ ਆਗੂ ਲਹੌਰੀਆ ਦੇ ਨਾਲ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media