ਪਠਾਨਕੋਟ, 14 ਜਨਵਰੀ (ਪ.ਪ)- ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਦੇ ਐਸ.ਪੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਐਨ.ਆਈ.ਏ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਵਿੱਚ ਆਤੰਕਵਾਦੀ ਲੋਕ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਏ ਅਤੇ ਹਮਲਾ ਕੀਤਾ। ਆਤੰਕਵਾਦੀਆਂ ਨੇ ਥਾਣਾ ਨਰੋਟ ਜੈਮਲ ਸਿੰਘ ਦੇ ਜਨਿਆਲ, ਬਮਿਆਲ ਅਤੇ ਕੋਲੀਆਂ ਪਿੰਡਾਂ ਦੇ ਇਲਾਕਿਆਂ ਵਿੱਚ ਗੱਡੀਆਂ ਖੋਹੀਆਂ ਅਤੇ ਹੱਤਿਆ ਕੀਤੀ ਅਤੇ ਪਠਾਨਕੋਟ ਏਅਰਬੇਸ ਵਿੱਚ ਦਾਖਲ ਹੋਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 31 ਦਸੰਬਰ 2015 ਤੋਂ 2 ਜਨਵਰੀ 2016 ਤੱਕ ਹੋਏ ਇਸ ਹਮਲੇ ਦੇ ਵਿਸ਼ੇ ਸਬੰਧੀ ਜਾਣਕਾਰੀ ਐਨ.ਆਈ.ਏ ਨੂੰ ਦੇਣ। ਖਾਸ ਤੌਰ ‘ਤੇ 30 ਅਤੇ 31 ਦਸੰਬਰ ਨੂੰ ਆਤੰਕਵਾਦੀਆਂ ਦੀ ਮੂਵਮੈਂਟ ਜਾਂ ਉਨ੍ਹਾਂ ਦੁਆਰਾ ਛੱਡੀਆਂ ਗਈਆਂ ਜੁੱਤੀਆਂ, ਚਪੱਲਾਂ, ਬੈਗ ਜਾਂ ਹੋਰ ਕਿਸੇ ਸਮਾਨ ਬਾਰੇ ਤੁਹਾਡੀ ਮਦਦ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਫੋਨ ਨੰਬਰ 08427391279, 08427391295 ਅਤੇ 01862340913 ‘ਤੇ ਦੇਣ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media