
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਪੂ ਸੋਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਵੱਲੋ ਬੇਅੰਤ ਨਗਰ ਵਿਖੇ ਚਲਾਏ ਜਾ ਰਹੇ ਮੂਫ਼ਤ ਸ਼ਾਮ ਦੇ ਸਕੂਲ ਵਿੱਚ ਭਾਜਪਾ ਪ੍ਰਧਾਨ ਮੋਹਿਤ ਗੁਪਤਾ ਦਾ ਸ਼ਨਮਾਨ ਸੁਖਵਿੰਦਰ ਸਿੰਘ ਵਿੰਦਰ ਅਤੇ ਅੱਪੂ ਸੋਸਾਇਟੀ ਦੁਆਰਾ ਕੀਤਾ ਗਿਆ।ਇਸ ਮੌਕੇ ਤੇ ਮੋਹਿਤ ਗੁਪਤਾ ਨੇ ਸੋਸਾਇਟੀ ਦੁਆਰਾ ਕੀਤੇ ਜਾ ਰਹੇ ਕੰਮਾ ਦੀ ਸਲਾਘਾਂ ਕੀਤੀ ਅਤੇ ਸੋਸਾਇਟੀ ਦੁਆਰਾ ਬਣਾਏ ਜਾਂ ਰਹੇ ਕਮਰਿਆਂ ਲਈ ਪੂਰਾ ਯੋਗਦਾਨ ਦੇਣ ਦਾ ਵਾਇਦਾ ਕਰਦੇ ਹੋਏ ਕਿਹਾ ਕਿ ਅੱਪੂ ਸੋਸਾਇਟੀ ਦੁਆਰਾ ਪੜਾਈ ਤੋ ਵਾਂਝੇ ਬਚਿੱਆ ਨੂੰ ਸਿੱਖਿਆ ਨਾਲ ਜੋੜਨਾ ਸਭ ਤੋ ਵੱਡਾ ਨੇਕ ਕੰਮ ਹੈ।ਭਾਜਪਾ ਦੁਆਰਾ ਸੋਸਾਇਟੀ ਨੂੰ ਹਰ ਸਹਾਇਤਾ ਦਿੱਤੀ ਜਾਵੇਗੀ।ਅੱਪੂ ਸੁਸਾਇਟੀ ਦੇ ਜਨਰਲ ਸੱਕਤਰ ਕੇਵਲ ਕ੍ਰਿਸ਼ਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਕੀਮਤੀ ਹੈ ਇਸ ਨਾਲ ਅਸੀ ਵੱਧ ਤੋ ਵੱਧ ਬੱਚਿਆ ਦਾ ਭਵਿੱਖ ਓਜਵੱਲ ਕਰ ਸਕਾਂਗੇ ਅਤੇ ਅੱਪੂ ਸੋਸਾਇਟੀ ਦੁਆਰਾ ਉਨ੍ਹਾਂ ਨਾਲ ਆਏ ਵਰਿੰਦਰ ਸ਼ਰਮਾ, ਕਰਿਸ਼ਨ ਕੁਮਾਰ ਬਿੱਲੀ, ਦਲੀਪ ਅਤੇ ਅਸ਼ੇਸ਼ਰ ਪਾਸਵਾਨ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੋਸਾਇਟੀ ਮੈਂਬਰ ਯੋਗੇਸ਼ ਯੋਗੀ, ਪਵਨ ਕੁਮਾਰ, ਬਲਦੇਵ ਸਿੰਘ, ਨਿਸ਼ਾ ਅਤੇ ਸੁਨੀਤਾ ਹਾਜਰ ਰਹੇ ।
Punjab Post Daily Online Newspaper & Print Media