
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਔਰਤਾਂ ਦੇ ਕਲੱਬ ਇੰਨਰ ਵਹੀਲ ਵਲੋਂ ਲੋਹੜੀ ਦਾ ਤਿਉਹਾਰ ਸ਼ਾਮ ਦੇ ਸਕੂਲ ਵਿਚ ਪੜ੍ਹਣ ਵਾਲੇ ਬੱਚਿਆਂ ਗਰੀਬ ਅਤੇ ਜਰੂਰਤਮੰਦ ਬੱਚਿਆਂ ਨਾਲ ਲੋਹੜੀ ਮਨਾਈ। ਇਯ ਮੌਕੇ ਕਲੱਬ ਪ੍ਰਧਾਨ ਸ੍ਰੀਮਤੀ ਅਰੂਣਾ ਜੈਨ ਦੀ ਅਗਵਾਈ ਵਿੱਚ ਬੱਚਿਆਂ ਨੂੰ ਮੂੰਗਫਲੀ,ਰਉੜੀ, ਗੱਜਕ ਆਦਿ ਤੋਂ ਇਲਾਵਾ ਸਕੂਲ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਤਿਉਹਾਰ ਦਾ ਮਤਲਬ ਸਭ ਨੂੰ ਖੁਸ਼ੀ ਵੰਡਣਾ ਹੈ। ਖਾਸ਼ਕਰ ਇਨ੍ਹਾਂ ਬੱਚਿਆਂ ਦੇ ਨਾਲ ਜੋ ਕਿ ਬਹੁਤ ਹੀ ਗਰੀਬ ਰਹਿੰਦੇ ਹੋਏ ਹਰ ਚੀਜ਼ ਨੂੰ ਤਰਸਦੇ ਹੋਣ, ਉਨ੍ਹਾਂ ਨਾਲ ਖੁਸ਼ੀਆਂ ਵੰਡਨਾ ਹੀ ਸੱਚਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਲੋਹੜੀ ਦਾ ਇਤਨਾ ਅਨੰਦ ਆਇਆ ਕਿ ਇਤਨਾ ਅਨੰਦ ਕਦੀ ਵੀ ਕਿਸੀ ਖੁਸ਼ੀ ਮੌਕੇ ਨਹੀ ਆਇਆ। ਕਲੱਬ ਹਮੇਸ਼ਾ ਹੀ ਸਮਾਜ ਭਲਾਈ ਕੰਮਾਂ ਲਈ ਤੱਤਵਰ ਰਹਿੰਦਾ ਹੈ।
Punjab Post Daily Online Newspaper & Print Media