Tuesday, June 23, 2026

ਰੇਨਬੋ ਪਬਲਿਕ ਸਕੂਲ ਹੁਸੈਣਪੁਰਾ ਵਿਖੇ ਧੀਆਂ ਦੀ ਲੋਹੜੀ ਮਨਾਈ

ਸੰਦੌੜ, 15 ਜਨਵਰੀ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾਂ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਲੋਂ ਧੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਬਚਿਆਂ ਅਤੇ ਸਟਾਫ ਦੁਆਰਾ ਧੁਣੀਂ ਬਾਲੀ ਗਈ ਇਸ ਦੌਰਾਨ ਵਿਦਿਆਰਥੀਆਂ ਵਲੋਂ ਵਿਰਸੇ ਨਾਲ ਸੰਬੰਧਿਤ ਗਿੱਧਾ, ਬੋਲੀਆਂ ਪਾ ਕੇ ਮਨੋਰੰਜਨ ਕੀਤਾ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ ਨੇ ਵੀ ਬਹੁਤ ਉਤਸੁਕਤਾ ਨਾਲ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚ ਰਖਣ ਲਈ ਗਿੱਧੇ ਬੋਲੀਆਂ ਵਿਚ ਹਿੱਸਾ ਲਿਆਂ । ਇਸ ਤੋਂ ਇਲਾਵਾ ਬੱਚਿਆਂ ਨੂੰ ਮੂਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ। ਇਸ ਸਮੇਂ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਇਸ ਤੋ ਇਲਾਵਾ ਸਕੂਲ ਦੇ ਐਡਮਨਿਸਟਰੇਟਰ ਸ: ਸੁਖਚੈਨ ਸਿੰਘ, ਡੀ.ਪੀ. ਈ. ਗੁਰਪ੍ਰੀਤ ਸਿੰਘ, ਪ੍ਰਿਸੀਪਲ ਮੈਡਮ ਰਮਨਦੀਪ ਕੋਰ, ਐਕਟੀਵਿਟੀ ਇੰਚਾਰਜ ਇੰਦਰਪ੍ਰੀਤ ਕੋਰ ਅਤੇ ਸਮੂਹ ਸਟਾਫ ਹਾਜਰ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply