Friday, July 5, 2024

ਕੇਂਦਰੀ ਏਜੈਂਸੀਆਂ ਦੀ ਦੁਸਟ ਚਾਲਾਂ ਨੇ ਪੰਥ ਅਤੇ ਪੰਜਾਬ ਦਾ ਬੁਰਾ ਹਾਲ ਕਰ ਦਿਤਾ ਹੈ – ਵੀਰ ਮਨਪ੍ਰੀਤ ਸਿੰਘ ਖਾਲਸਾ

PPN1501201616

ਸੰਦੌੜ, 15 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਗੁਲਾਮ ਹਾਕਮਾਂ ਕਾਰਨ ਆਏ ਦਿਨ ਪੰਥ ਅਤੇ ਪੰਜਾਬ ਨੂੰ ਕਿਸੇ ਨਾ ਕਿਸੇ ਬਲਦੀ ਦੇ ਬੂਥੇ ਆਉਣਾ ਪੈਂਦਾ ਹੈ ਅਤੇ ਸਿੱਖ ਸਮੂਹ ਦੇ ਮਨਾਂ ਵਿਚ ਇਹ ਗੱਲ ਲਗਾਤਾਰ ਘਰ ਕਰਦੀ ਜਾ ਰਹੀ ਹੈ ਕਿ ਭਾਰਤ ਵਿਚ ਉਹ ਗੁਲਾਮ ਹਨ ਇਨਾਂ ਸਬਦਾਂ ਦਾ ਪ੍ਰਗਟਾਵਾ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲਿਆਂ ਨੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀ ਅਲੀਪੁਰ ਖਾਲਸਾ ਵਿਖੇ ਧਾਰਮਿਕ ਸਮਾਗਮ ਦੌਰਾਨ ਕੀਤਾ। ਉਨਾ ਕਿਹਾ ਕਿ ਪਹਿਲਾਂ ਕਾਂਗਰਸ ਨੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ ਅਤੇ ਪੰਜਾਬ, ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਸਿੱਖਾਂ ਦਾ ਸ਼ਿਕਾਰ ਕਰਕੇ ਆਪਣੀਆਂ ਮਨ ਆਈਆਂ ਕੀਤੀਆਂ ਅਤੇ ਹੁਣ ਅਕਾਲੀ ਭਾਜਪਾ ਸਰਕਾਰ ਉਨਾਂ ਕਿਹਾ ਕਿ ਪੰਜਾਬ ਵਿਚ ਦਿਨੋਂ ਦਿਨ ਖਰਾਬ ਹੋ ਰਹੇ ਹਾਲਾਤਾਂ ਨੂੰ ਅਮਨ ਸ਼ਾਤੀ ਵਾਲਾ ਬਣਾਉਣ ਲਈ ਸਰਬ ਧਰਮਾਂ ਅਨੁਸਾਰ ਕੁਦਰਤ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਅਤੇ ਇਨਸਾਨੀਅਤ ਪ੍ਰਤੀ ਮੋਹ ਪਿਆਰ ਤੇ ਪ੍ਰਭ ਨੂੰ ਏਕ ਮੰਨ ਏਕਤਾ ਦਾ ਸਬੂਤ ਦੇ ਕੇ ਜਾਲਮ ਦੇ ਜੁਲਮਾਂ ਨੂੰ ਢਾਹ ਲਗਾਈ ਜਾਵੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਸਰਬ ਸਾਂਝਾ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਅਸੀਂ ਫਿਰ ਵੀ ਦਿਨ ਰਾਤ ਇੱਕ ਦੂਜੇ ਖਿਲਾਫ ਤੁਹਮਤਬਾਜ਼ੀ ਕਰਦੇ ਹਾਂ। ਕੇਂਦਰੀ ਏਜੰਸੀਆਂ ਨੇ ਪੂਰਾ ਜ਼ੋਰ ਮਾਰਨਾ ਹੈ ਕਿ ਉਹ ਸਾਡੇ ਵਿਚ ਬੇਇਤਫਾਕੀ ਜਾਰੀ ਰੱਖਣ। ਇਹ ਬੇੲਤਫਾਕੀ ਭਾਵੇਂ ਖਾਲਿਸਤਾਨ ਦੇ ਮੁੱਦੇ ਤੇ ਹੋਵੇ, ਮਿਸ਼ਨਰੀਆਂ ਜਾਂ ਸੰਤ ਸਮਾਜ ਦੇ ਮੁੱਦੇ ਤੇ ਹੋਵੇ। ਖਾਲਸਾਈ ਕਦਰਾਂ ਕੀਮਤਾਂ ਦੀ ਬਹਾਲੀ ਨਾਲ ਹੀ ਸਾਡੇ ਸੁਪਨਿਆਂ ਦਾ ਖਾਲਸਤਾਨ ਸਥਾਪਤ ਹੋ ਸਕਦਾ ਹੈ। ਇਹ ਕਦਰਾਂ ਕੀਮਤਾਂ ਮੰਗ ਕਰਦੀਆਂ ਹਨ ਕਿ ਅਸੀਂ ਪੰਜਾਬੀ ਸਮਾਜ ਨੂੰ ਤੋੜਨ ਨਾਲੋਂ ਜੋੜਨ ਦੇ ਰਾਹ ਪਈਏ।ਇਹ ਕਦਰਾਂ ਕੀਮਤਾਂ ਮੰਗ ਕਰਦੀਆਂ ਹਨ ਕਿ ਸਾਰੇ ਪੰਜਾਬੀ ਭਾਈਚਾਰੇ ਰਲ ਮਿਲ ਕੇ ਸੁਖੀ ਵਸਣ ਅਤੇ ਕੇਂਦਰੀ ਏਜੰਸੀਆਂ ਸਾਨੂੰ ਉਲਾਰ ਫਿਰਕਾਪ੍ਰਸਤੀ ਦੀ ਗੁਲਾਮੀ ਵਿਚ ਨਾ ਧੱਕ ਦੇਣ । ਇਸ ਮੌਕੇ ਚਰਨਜੀਤ ਸਿੰਘ ਚੰਨਾਂ, ਸੇਵਕ ਸਿੰਘ, ਗੁਰਸੇਵਕ ਸਿੰਘ, ਹੈਰੀ ਸਿੰਘ, ਮਨਪ੍ਰੀਤ ਸਿੰਘ (ਨਿੱਕਾ), ਜਗਦੀਪ ਸਿੰਘ ਡੋਗਰ, ਦੋਲਤ ਸਿੰਘ ਅਤੇ ਕੁਲਦੀਪ ਸਿੰਘ ਤੋ ਇਲਾਵਾ ਇਲਾਕੇ ਦੀਆਂ ਸੰਗਤਾਂ ਦਾ ਇੱਕਠ ਹਾਜਰ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply