ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਕਲਾਰਾ ਗਰਸੀਆ ਸਪੇਨ ਤੋਂ ਇੱਕ ਫੋਟੋਗ੍ਰਾਫਰ ਹੈ ਜੋ ਕਿ ਗਰੀਬ ਤੇ ਅਨਾਥ ਬੱਚਿਆਂ ਨਾਲ ਕੰਮ ਕਰਦੀ ਹੈ।ਬਰਮਾ ਤੇ ਨੇਪਾਲ ਵਿੱਚ ਕਾਰਜਸ਼ਾਲਾ ਖਤਮ ਕਰਕੇ ਉਹ 5 ਜਨਵਰੀ ਨੂੰ ਪਿੰਗਲਵਾੜੇ ਪਹੁੰਚੀ ਜਿਥੇ ਉਸ ਨੇ ਵੱਡੇ ਬੱਚਿਆਂ ਨੂੰ ਫੋਟੋਗ੍ਰਾਫੀ ਬਾਰੇ ਜਾਣਕਾਰੀ ਦਿੱਤੀ ‘ਤੇ ਛੋਟੇ ਬੱਚਿਆਂ ਲਈ ਦੋ ਕਾਰਜਸ਼ਾਲਾ ਕੀਤੀਆਂ। ਇਸ ਵਿੱਚ ਪਹਿਲੀ ਫੋਟੋ ਰਾਹੀਂ ਖਿਆਲ ‘ਤੇ ਦੂਸਰੀ ਫੋਟੋ ਤੇ ਤਸਵੀਰਾਂ ਬੱਚਿਆਂ ਲਈ ਬਹੁਤ ਹੀ ਰੋਚਕ ਰਹੀਆਂ।ਡਾ: ਇੰਦਰਜੀਤ ਕੌਰ, ਮੁੱਖ ਸੇਵਾਦਾਰ ਆਲ ਇੰਡੀਆ ਪਿੰਗਲਵਾੜਾ ਨੇਂ ਕਲਾਰਾ ਨੂੰ ਬਹੱਤ ਸਿਖਿਆਦਾਇਕ ਕਾਰਜਸ਼ਾਲਾ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ 31 ਜਨਵਰੀ ਨੂੰ ਪੰਜਾਬ ਦੇ ਗੂੰਗੇ ਬੋਲੇ ਬੱਚਿਆਂ ਲਈ ਸ਼ਤਰੰਜ ਦੀ ਪ੍ਰਤੀਯੋਗਤਾ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਪਿੰਗਲਵਾੜਾ ਵਿਖੇ ਅਯੋਜਿਤ ਕੀਤੀ ਜਾ ਰਹੀ ਹੈ।ਇਸ ਵਿੱਚ ਪਜਾਬ ਦੇ ਕੋਈ 40 ਬੱਚੇ ਭਾਗ ਲੈ ਰਹੇ ਹਨ।ਇਸ ਮੌਕੇ ਤੇ ਦਲਜੀਤ ਕੌਰ, ਪਿ੍ਰੰਸੀਪਲ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਸ੍ਰ: ਜੈ ਸਿੰਘ, ਪਿੰਗਲਵਾੜਾ ਮਾਨਾਂਵਾਲਾ ਪ੍ਰਬੰਧਕ, ਰਜਿੰਦਰ ਪਾਲ ਸਿੰਘ ਤੇ ਹੋਰ ਕਈ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media