Thursday, March 19, 2026

ਮਨਪ੍ਰੀਤ ਬਾਦਲ ਦੇ ਕਾਂਗਰਸ ਵਿੱਚ ਜਾਣ ‘ਤੇ ‘ਆਪ’ ਨੂੰ ਕੋਈ ਫਰਕ ਨਹੀਂ ਪੈਣਾ- ਪ੍ਰੋ: ਬਲਜਿੰਦਰ ਕੌਰ

PPN1601201608ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਸਥਾਨਕ ਸ਼ਹਿਰ ਦੇ ਯੂਨਿਟ ਆਮ ਆਦਮੀ ਪਾਰਟੀ ਵੂਮੈਨ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਮਾਘੀ ਦੇ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਆਮ ਆਦਮੀ ਪਾਰਟੀ ਨੂੰ ਸਫਲ ਕਰਨ ਲਈ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਮਾਘੀ ਮੇਲਾ ਰੈਲੀ ਨੂੰ ਸਫਲ ਬਣਾਉਣ ਲਈ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ, ਬੂਥ ਇੰਚਾਰਜ ਸਰਕਲ ਇੰਚਾਰਜ ਅਤੇ ਹੋਰ ਵਿੰਗਾਂ ਦੇ ਵਰਕਰਾਂ ਵਲੋਂ ਦਿਨ ਰਾਤ ਮਿਹਨਤ ਦਾ ਹੀ ਨਤੀਜਾ ਹੈ।ਉਨ੍ਹਾਂ ਇਸ ਸਮੇਂ ਪਾਰਟੀ ਦੀ ਦਿੱਲੀ ਟੀਮ ਤੋਂ ਆਈ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਬਦੌਲਤ ਪਿਛਲੇ ਛੇ ਮਹੀਨਿਆਂ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦਾ ਢਾਂਚਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਇਆ ਹੈ 2017 ਲਈ ਹਰ ਇੱਕ ਬੂਥ ਤੇ ਆਮ ਆਦਮੀ ਪਾਰਟੀ ਦੀਆਂ ਟੀਮਾਂ ਮਿਸਨ 2017 ਲਈ ਤਿਆਰ ਹੋ ਚੁੱਕੀਆਂ ਹਨ। ਉਨ੍ਹਾਂ ਇਸ ਸਮੇਂ ਪੰਜਾਬੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2017 ਵਿੱਚ ਪੰਜਾਬ ਵਿੱਚ ਰਾਜਨੀਤਿਕ ਬਦਲ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਲਿਆਉਣ ਦਾ ਫੈਸਲਾ ਕਰ ਚੁੱਕੇ ਹਨ ਅਤੇ ਮਾਘੀ ਦੇ ਕਾਨਫਰੰਸ ਇਸੇ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਲੰਟੀਅਰਾਂ ਕੋਲ ਪੈਸੇ ਦੀ ਘਾਟ ਹੋਣ ਦੇ ਬਾਵਜੂਦ ਸੀਮਿਤ ਸਾਧਨਾਂ ਨਾਲ ਕਾਨਫਰੰਸ ਵਿੱਚ ਪਹੁੰਚੇ ਅਤੇ ਜਿੰਨ੍ਹਾਂ ਵਿਅਕਤੀ ਕੋਲ ਬਿਲਕੁਲ ਵੀ ਸਾਧਨ ਨਹੀਂ ਸੀ ਉਹ ਦੂਸਰੀਆਂ ਪਾਰਟੀਆਂ ਦੇ ਸਾਧਨਾਂ ਵਿੱਚ ਚੜ੍ਹ ਕੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਪਹੁੰਚੇ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਵਿੱਚ 2017 ਵਿੱਚ ਆਮ ਆਦਮੀ ਪਾਰਟੀ 117 ਦੀਆਂ 117 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਨਰਿੰਦਰਪਾਲ ਸਿੰਘ ਭਗਤਾ ਲੋਕ ਸਭਾ ਹਲਕਾ ਇੰਚਾਰਜ ਬਠਿੰਡਾ ਅਤੇ ਬਠਿੰਡਾ ਲੋਕ ਸਭਾ ਹਲਕਾ ਦੇ ਲੀਗਲ ਸੈਲ ਦੇ ਇੰਚਾਰਜ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਵਿੱਚ ਜਾਣ ਤੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਮਨਪ੍ਰੀਤ ਬਾਦਲ ਪਿਛਲੀ ਲੋਕ ਸਭਾ ਚੋਣ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਹੀ ਲੜੀ ਸੀ ਅਤੇ ਤਲਵੰਡੀ ਅਤੇ ਧੂਰੀ ਵਿਧਾਨ ਸਭਾ ਦੀ ਚੋਣ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਕੰਮ ਕੀਤਾ ਸੀ। ਉਹ ਤਾਂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹਨ ਇਹ ਤਾਂ ਸਿਰਫ ਕਾਂਗਰਸ ਪਾਰਟੀ ਆਪਣੇ ਨਿਰਾਸ਼ ਵਰਕਰਾਂ ਨੂੰ ਹੌਸਲਾ ਦੇਣ ਲਈ ਹੀ ਡਰਾਮੇ ਕਰ ਰਹੀ ਹੈ।ਇਸ ਸਮੇਂ ਨੀਲ ਗਰਗ ਜੋਨਲ ਮੀਡੀਆ ਇੰਚਾਰਜ, ਸਿੰਦਰਪਾਲ ਸਿੰਘ ਜੋਨਲ ਯੂਥ ਇੰਚਾਰਜ, ਗੁਰਜੰਟ ਸਿੰਘ ਅਲੀਸ਼ੇਰ, ਜਸਵਿੰਦਰ ਸਿੰਘ ਅਟਬਾਲ, ਚਮਕੌਰ ਸਿੰਘ, ਮਨਦੀਪ ਸਿੰਘ ਯੂਥ ਆਗੂ ਸੌਰਵ ਜਿੰਦਲ ਯੂਥ ਐਮ.ਸੀ ਮਾਨਸਾ, ਇੰਦਰਜੀਤ ਸਿੰਘ ਮੁਨਸੀ ਆਦਿ ਹਾਜ਼ਰ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply