ਮਾਮਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਕੇਜ਼ਰੀਵਾਲ ਨਾਲ ਕਰਨ ਦਾ
ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੂ) – ਮੁਕਤਸਰ ਸਾਹਿਬ ਵਿੱਚ ਮਾਘੀ ਦੇ ਮੇਲੇ ਤੋਂ ਬਾਅਦ ਸ਼ਾਮ ਨੂੰ ਇੱਕ ਟੀ.ਵੀ ਚੈਨਲ ਤੇ ਚੱਲ ਰਹੀ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿਘ ਵੱਲੋਂ ਇੱਕ ਸਵਾਲ ਦੇ ਜਵਾਬ ਦੌਰਾਨ ਆਪ ਦੇ ਕਨਵੀਨਰ ਅਰਵਿਦ ਕੇਜਰੀਵਾਲ ਦੀ ਤੁਲਨਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿਦ ਸਿਘ ਜੀ ਨਾਲ ਕਰਨ ਦਾ ਫੈਡਰੇਸ਼ਨ ਮਹਿਤਾ ਨੇ ਗਭੀਰ ਨੋਟਿਸ ਲਿਆ ਹੈ।ਇਸ ਸਬਧੀ ਅੱਜ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿਘ ਢੋਟ ਅਤੇ ਗਗਨਦੀਪ ਸਿਘ ਦੀ ਅਗਵਾਈ ਵਿੱਚ ਸੈਂਕੜੇ ਫੈਡਰੇਸ਼ਨ ਆਗੂਆਂ ਅਤੇ ਵਰਕਰਾਂ ਵੱਲੋਂ ਆਪ ਕਨਵੀਨਰ ਅਰਵਿਦ ਕੇਜਰੀਵਾਲ ਅਤੇ ਆਪ ਆਗੂ ਕੁਲਤਾਰ ਸਿਘ ਦਾ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ ਗਿਆ।
ਇਸ ਮੌਕੇ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿਘ ਢੋਟ ਨੇ ਕਿਹਾ ਕਿ ਆਪ ਦੇ ਆਗੂਆਂ ਨੂੰ ਪਜਾਬ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਦੇ ਇਤਿਹਾਸਕ ਪਿਛੋਕੜ ਅਤੇ ਸਿੱਖ ਧਰਮ ਦੀ ਮਰਿਆਦਾ ਸਬਧੀ ਕੋਈ ਗਿਆਨ ਨਹੀਂ ਹੈ।ਆਪ ਪਾਰਟੀ ਨੇ ਸਿੱਖ ਗੁਰੂਆਂ ਦੀ ਤੁਲਨਾ ਪਾਰਟੀ ਆਗੂਆਂ ਨਾਲ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਈ ਹੈ, ਜਿਸ ਨੂੰ ਫੈਡਰੇਸ਼ਨ ਅਤੇ ਪਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ।ਫੈਡਰੇਸ਼ਨ ਪ੍ਰਧਾਨ ਢੌਟ ਨੇ ਕਿਹਾ ਕਿ ਅਜੇ ਬੀਤੇ ਦਿਨੀਂ ਸਿੱਖ ਕੌਮ ਨਾਲ ਵਾਪਰੀਆਂ ਘਟਨਾਵਾਂ ਦੇ ਜਖਮ ਅੱਲੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਇੱਕ ਹੋਰ ਜਖਮ ਦੇ ਦਿੱਤਾ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਅਮਰਬੀਰ ਢੋਟ ਅਤੇ ਗਗਨਦੀਪ ਸਿਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿਦ ਸਿਘ ਜੀ ਨੇ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ, ਜਦਕਿ ਕੇਜਰੀਵਾਲ ਅਤੇ ਇਸ ਦੀ ਪਾਰਟੀ ਦੇ ਆਗੂ ਦਿੱਲੀ ਦੀ ਸੱਤਾ ਦੇ ਹਕਾਰ ਵਿੱਚ ਲਾਲਚ ਵੱਸ ਹੋ ਕੇ ਪਜਾਬ ਵੱਲ ਮੂਹ ਕਰ ਰਹੇ ਹਨ, ਜਿਸ ਦਾ ਪਜਾਬ ਦੀ ਜਨਤਾ ਮੂਹ ਤੋੜ ਜਵਾਬ ਦੇਵੇਗੀ।ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਅਖੀਰ ਵਿੱਚ ਉਕਤ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਜੋ ਉਨ੍ਹਾਂ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਈ ਹੈ, ਜੇਕਰ ਇਸ ਸਬਧੀ ਉਨ੍ਹਾਂ ਜਨਤਕ ਤੌਰ ਤੇ ਮੁਆਫੀ ਨਾ ਮਗੀ ਤਾਂ ਫੈਡਰੇਸ਼ਨ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਜਿੱਥੇ ਕਾਨੂੰਨੀ ਕਾਰਵਾਈ ਕਰੇਗੀ, ਉਥੇ ਇਸ ਪਾਰਟੀ ਖਿਲਾਫ ਲੋਕ ਲਹਿਰ ਵੀ ਪ੍ਰਚਡ ਕਰੇਗੀ।
ਇਸ ਮੌਕੇ ਬਲਵਿੰਦਰ ਸਿੰਘ ਰਾਜੋਕੇ, ਮਨਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਸੁਰਸਿੰਘ, ਜਗਜੀਤ ਸਿੰਘ ਖਾਲਸਾ, ਜਗਪ੍ਰੀਤ ਸਿੰਘ ਮਨੀ, ਨਵਦੀਪ ਸਿੰਘ ਲੱਵਲੀ, ਸਿਮਰਨਜੀਤ ਸਿੰਘ ਭੁੱਲਰ, ਕੁਲਵਿੰਦਰ ਸਿੰਘ ਢੋਟ, ਯੁਵਾਰਾਜ ਸਿੰਘ ਚੌਹਾਨ, ਨਵਤੇਜ ਸਿਂਘ ਕਲਕੱਤਾ, ਸੁਰਜੀਤ ਸਿੰਘ ਗਿੱਲ, ਤਜਿੰਦਰਪਾਲ ਸਿੰਘ ਡਿੰਪੀ, ਭੁਪਿੰਦਰ ਸਿੰਘ ਮਾਹਲ, ਹਰਜੀਤ ਸਿੰਘ ਬੱਧਨੀ ਕਲਾਂ ਕਰਨਜਦੀਪ ਸਿੰਘ ਸੱਗੂ, ਬਲਵਿੰਦਰ ਸਿੰਘ ਕੰਬੋਜ਼, ਕੁਲਬੀਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਪੀਤਾ ਆਦਿ ਹਾਜਰ ਸਨ।
Punjab Post Daily Online Newspaper & Print Media