ਜੰਡਿਆਲਾ ਗੂਰੂ (ਹਰਿੰਦਰ ਪਾਲ ਸਿੰਘ) -ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਵਲੋਂ ਤਾਰਾ ਆਰਟਸ ਦੇ ਕਲਾਕਾਰਾਂ ਨੇ ਸਿਵਲ ਸਰਜ਼ਨ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਐਸ.ਐਮ.ੳ.ਬਾਬਾ ਬਕਾਲਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬਾਬਾ ਬਕਾਲਾ ਤੇ ਪਿੰਡ ਸਠਿਆਲਾ ਵਿਖੇ ਐਚ.ਆਈ.ਵੀ ਏਡਜ਼ ਤੇ ਆਧਾਰਿਤ ਨੁੱਕੜ ਨਾਟਕ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ।ਨਾਟਕ ਵਿੱਚ ਦੱਸਿਆ ਗਿਆ ਕਿ ਏਡਜ਼ ਤੋਂ ਬਚਣ ਦਾ ਇਕੋ ਇੱਕ ਇਲਾਜ ਹੈ ਇਸਦੀ ਸਹੀ ਜਾਣਕਾਰੀ।ਇਸ ਵਿਚ ਐਚ.ਆਈ.ਵੀ ਦੇ ਚਾਰ ਮੁੱਖ ਕਾਰਨ ਕੀ ਹਨ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।ਨਾਟਕ ਵਿੱਚ ਇਹ ਵੀ ਦੱਸਿਆ ਗਿਆ ਕਿ ਖਾਸ ਕਰਕੇ ਟੀਕੀਆਂ ਦਾ ਨਸ਼ਾ ਕਰਨ ਵਾਲੇ ਮਰੀਜ,ਟੀ ਬੀ ਦੇ ਮਰੀਜ ਤੇ ਯੌਨ ਰੋਗ ਵਾਲੇ ਮਰੀਜਾਂ ਵਿੱਚ ਇਸ ਦਾ ਖਤਰਾ ਜਿਆਦਾ ਹੁੰਦਾ ਹੈ।ਖੁਨ ਦੀ ਜਾਂਚ ਬਾਰੇ ਸਰਕਾਰੀ ਹਸਪਤਾਲ ਵਿੱਚ ਆਈ.ਸੀ.ਟੀ.ਸੀ ਕੇਂਦਰ ਤੇ ਦਵਾਈ ਲਈ ਏ.ਆਰ.ਟੀ. ਕੇਂਦਰ ਬਾਰੇ ਦੱਸਿਆ ਗਿਆ।ਰਵਿੰਦਰ ਰਵੀ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਨਾਟਕ ਵਿੱਚ ਇਹ ਵੀ ਦੱਸਿਆ ਗਿਆ ਕਿ ਨਸ਼ੇੜੀ ਵਿਅਕਤੀ ਆਪਣਾ ਨਸ਼ਾ ਪੂਰਾ ਕਰਨ ਲਈ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੰਦਾ ਹੈ ਅਤੇ ਘਰਵਾਲੀ ਤੋਂ ਪੈਸੇ ਨਾ ਮਿਲਣ ਤੇ ਕੁੱਟਮਾਰ ਵੀ ਕਰਦਾ ਹੈ।ਨਾਟਕ ਵਿੱਚ ਵਿਚਰਦੇ ਕਲਾਕਾਰਾਂ ਨੇ ਗੀਤ ਸੰਗੀਤ, ਹਾਸਰਸ ਤੇ ਭਾਵਕੁਤਾ ਨਾਲ ਭਰਪੂਰ ਨਾਟਕ ਰਾਹੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।ਕਲਾਕਾਰਾਂਾ ਵਿੱਚ ਸੁਰਿੰਦਰ ਖਿਲਚੀਆਂ ,ਅਜੇ ਕੁਮਾਰ, ਜੱਸ ਕੋਟੀ, ਦੀਪਕ, ਜਸਬੀਰ ਤੇ ਰਵਿੰਦਰ ਰਵੀ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਅਤੇ ਲੋਕਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਐਚ.ਆਈ.ਵੀ ਏਡਜ਼ ਬਾਰੇ ਜਾਗਰੂਕ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media