
ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ) – ਸਟਾਰਪਲਸ ਦੇ ਸ਼ੋਅ ‘ਸਿਆ ਕੇ ਰਾਮ’ ਨੇ 15 ਦਿਨਾਂ ਵਿਚ ਭਾਰਤ ਦੇ 107 ਸ਼ਹਿਰਾਂ ਦਾ ਸਫਰ ਕਰਨ ਵਾਲੀ ਸ਼ਿਵ ਧਨੁੱਸ਼ ਯਾਤਰਾ ਦਾ ਆਗਾਜ਼ ਕਰ ਦਿੱਤਾ ਹੈ।ਧਨੁਸ਼ ਯਾਤਰਾ ਦੇ ਨਾਲ ਟੈਲੀਵਿਜਨ ਦਾ ਸਭ ਤੋਂ ਵੱਧ ਉਡੀਕਿਆ ਜਾ ਰਿਹਾ ਸੀਤਾ ਸਵੰਬਰ ਪ੍ਰਸਾਰਿਤ ਹੋਣ ਵਾਲਾ ਹੈ, ਜਿਥੇ ਭਗਵਾਨ ਰਾਮ ਆਪਣੇ ਚਰਿੱਤਰ ਦੀ ਮਜ਼ਬੂਤੀ ਦੀ ਵਜ੍ਹਾ ਨਾਲ ਸ਼ਿਵ ਦਾ ਧਨੁਸ਼ ਉਠਾ ਦੇਵੀ ਸੀਤਾ ਦੇ ਸਵੰਬਰ ਦੇ ਜੇਤੂ ਬਨਣਗੇ।
‘ਸਿਆ ਕੇ ਰਾਮ’ ਵਿਚ ਸ਼ਤਰੂਘਨ ਦੀ ਭੂਮਿਕਾ ਨਿਭਾਅ ਰਹੇ ਐਕਟਰ ਪ੍ਰਥਮ ਕੁੰਵਰ ਨੇ ਦੱਸਿਆ ਕਿ ਸਟਾਰ ਪਲੱਸ ਅੰਮ੍ਰਿਤਸਰ ਵਿੱਚ ਸ਼ਿਵ ਧਨੁਸ਼ ਯਾਤਰਾ ਰਾਹੀਂ ਸੀਤਾ ਸਵੰਬਰ ਦੀ ਕਹਾਣੀ ਸੀਤਾ ਦੇ ਨਜਰੀਏ ਨਾਲ ਪੇਸ਼ ਕਰੇਗਾ।ਇਹ ਟੀ.ਵੀ ਸ਼ੋਅ ਰਾਮਾਇਣ ਦੀਆਂ ਉਨ੍ਹਾਂ ਬਾਰੀਕੀਆਂ ਨੂੰ ਪੇਸ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਭਾਰਤੀ ਟੈਲਿਵਿਜ਼ਨ ‘ਤੇ ਨਹੀਂ ਵੇਖਿਆ ਗਿਆ ਸੀ।ਬਹੁਤ ਸਾਰੇ ਦਰਸ਼ਕਾਂ ਨੂੰ ਸਵੰਬਰ ਦੀ ਜਾਣਕਾਰੀ ਹੋਵੇਗੀ ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸ਼ਿਵ ਦੇ ਧਨੁੱਸ਼ ਦਾ ਰਾਮਾਇਣ ਦੀ ਕਥਾ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿਸ ਦੀ ਵਜ੍ਹਾ ਨਾਲ ਹੀ ਰਾਜਕੁਮਾਰ ਰਾਮ ਅਤੇ ਸੀਤਾ ਦੀ ਮੁਲਾਕਾਤ ਹੁੰਦੀ ਹੈ ।
ਉਨਾਂ ਕਿਹਾ ਕਿ ‘ਰਾਮਾਇਣ ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ, ਜਿਸ ਨੂੰ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸੌਂਪਦੇ ਹਾਂ।ਅਜਿਹੇ ਸ਼ੋਅ ਨਾਲ ਜੁੜਨਾ ਕਿਸੇ ਵੀ ਕਲਾਕਾਰ ਲਈ ਮਾਣ ਦੀ ਗੱਲ ਹੈ।ਸ਼ੋਅ ‘ਚ ਸੀਤਾ ਦਾ ਜਲਦੀ ਹੀ ਰਾਮ ਨਾਲ ਵਿਆਹ ਹੋਵੇਗਾ ਅਤੇ ਉਨ੍ਹਾਂ ਦੀ ਵਿਵਾਹਿਕ ਯਾਤਰਾ ਸ਼ੁਰੂ ਹੋਵੇਗੀ।ਸਵੰਬਰ ਤੱਕ ਪੁੱਜਣ ਤੋਂ ਪਹਿਲਾਂ ਅਸੀ ਚਾਹੁੰਦੇ ਸੀ ਕਿ ਅਸੀਂ ਦਰਸ਼ਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਇਸ ਮਹਾ ਕਥਾ ਦਾ ਹਿੱਸਾ ਬਨਣ ਲਈ ਉਤਸ਼ਾਹਿਤ ਕਰੀਏ।
ਪ੍ਰਥਮ ਨੇ ਹੋਰ ਕਿਹਾ ਕਿ ਸ਼ੋਅ ਨਾਲ ਬਹੁਤ ਸਾਰੇ ਵੱਡੇ ਨਾਮ ਜੁੜੇ ਹੋਏ ਹਨ । ਆਸ਼ੀਸ਼ ਸ਼ਰਮਾ ਰਾਮ ਦੀ ਭੂਮਿਕਾ ਨਿਭਾ ਰਹੇ ਹਨ।ਸੀਤੇ ਦੇ ਮਾਤੇ ਪਿਤਾ ਜਨਕ ਅਤੇ ਸੁਨਇਨਾ ਦੀ ਭੂਮਿਕਾ ਵਿੱਚ ਬਿਜੈ ਆਨੰਦ ਅਤੇ ਪ੍ਰਸਿੱਧ ਮਰਾਠੀ ਐਕਟਰੈਸ ਲਛਮੀ ਚਿਰਮੁਲੇ ਹਨ। ਦਲੀਪ ਤਾਹਿਲ ਰਾਜਾ ਦਸ਼ਰਥ ਦੀ ਭੂਮਿਕਾ ਨਿਭਾਅ ਰਹੇ ਹਨ।ਚਰਬੀ ਅਕੋਲਕਰ ਕੌਸ਼ਲਯਾ ਕੀਤੀ ਤਾਂ ਸੰਪਦਾ ਵਾਜੇ ਸੁਮਿਤਰਾ ਦੀ ਭੂਮਿਕਾ ਵਿੱਚ ਹਨ।ਕਾਸਟ ਦੇ ਨਾਲ ਕੁੱਝ ਚੰਗੇਰੇ ਲੇਖਕ ਵੀ ਹਨ।ਸ਼ਾਹੀ ਸੈਟ ਸਜਾਉਣ ਦੀ ਜ਼ਿੰਮੇਦਾਰੀ ਚੋਕਸ ਭਾਰਦਵਾਜ ਦੀ ਹੈ।ਕਹਾਣੀ ਦੀ ਪਰਕਲਪਨਾ ਅਤੇ ਰੂਪਾਂਤਰਣ ਇੰਡਸਟਰੀ ਦੇ ਉਘੇ ਲੇਖਕਾਂ ਨੇ ਕੀਤਾ ਹੈ, ਜਿਨ੍ਹਾਂ ਵਿੱਚ ਅਸੁਰਾ ਐੰਡ ਅਜਆ ਦੇ ਬੇਸਟ ਸੇਲਿੰਗ ਲੇਖਕ ਆਨੰਦਨੀ ਲਕਾਂਤਨ, ਭਾਗਾਂ ਵਾਲਾ ਲੇਖਕ ਸੁਬਰਤ ਸਿਨਹਾ ਤੇ ਦੇਵਦੱਤ ਪਟਨਾਇਕ ਸ਼ਾਮਿਲ ਹਨ।ਪ੍ਰਥਮ ਨੇ ਅੰਮ੍ਰਿਤਸਰੀਆਂ ਨੂੰ ਸੀਤੇ ਸਵੰਬਰ ਸਿਆ ਦੇ ਰਾਮ ਵਿੱਚ 18 ਜਨਵਰੀ ਨੂੰ ਰਾਤ 8.00 ਵਜੇ ਸਟਾਰ ਪਲਸ ‘ਤੇ ਦੇਖਣ ਦੀ ਅਪੀਲ ਕੀਤੀ।
Punjab Post Daily Online Newspaper & Print Media