Friday, February 27, 2026

ਸਲਾਨਾ ਜੋੜ ਮੇਲੇ ਸਬੰਧੀ ਗੁ: ਅਟਾਰੀ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ ਅਯੋਜਿਤ

PPN1801201615

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਹਦੂਦ ਅੰਦਰ ਪੈਂਦੇ ਇਤਿਹਾਸਕ ਗੁ: ਅਟਾਰੀ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਲਾਨਾ ਵਿਆਹ ਪੁਰਬ ਦੇ ਜੋੜ ਮੇਲੇ ਸਬੰਧੀ ਕਬੱਡੀ ਟੂਰਨਾਮੈਂਟ ਕਰਵਾਇਆ ਅਯੋਜਿਤ ਕੀਤਾ ਗਿਆ, ਜਿਸ ਵਿੱਚ ਕਬੱਡੀ ਦੀਆਂ 6 ਟੀਮਾਂ ਦਰਮਿਆਨ ਮੁਕਾਬਲੇ ਕਰਵਾਏ ਗਏ।ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਦੇ ਉਚੇਚੇ ਯਤਨਾਂ ਸਦਕਾ ਕਰਵਾਏ ਗਏ ਇਸ ਟੂਰਨਾਮੈਨਟ ਵਿੱਚ ਪਿੰਡ ਸੁਲਤਾਨਵਿੰਡ ਅਤੇ ਰਾਮਪੁਰ ਝੀਤੇ ਦੀਆਂ ਟੀਮਾਂ ਦਰਮਿਆਨ ਵੱਕਾਰੀ ਫਾਈਨਲ ਮੁਕਾਬਲਾ ਮੁਕਾਬਲਾ ਹੋਇਆ।ਜਿਸ ਵਿੱਚ ਰਾਮਪੁਰ ਝੀਤੇ ਦੀ ਟੀਮ ਜੇਤੂ ਐਲਾਨਿਆ ਗਿਆ।ਪ੍ਰਬੰਧਕਾਂ ਵਲੋਂ ਜੇਤੂ ਟੀਮ ਤੋਂ ਇਲਾਵਾ ਖੇਡਣ ਵਾਲੇ ਸਾਰੇ ਖਿਡਾਰੀਆਂ ਨੂੰ ਸਨਮਾਨਿਆ ਗਿਆ।ਇਸ ਮੌਕੇ ਬਾਬਾ ਬਲਵਿੰਦਰ ਸਿੰਘ ਚਾਹਲ, ਜੋਬਨਜੀਤ ਸਿੰਘ, ਸੁਖਪਾਲ ਸਿੰਘ, ਹਰਦਿਆਲ ਸਿੰਘ ਸੁੱਗਾ ਕੁਮੈਂਟੇਟਰ, ਰੈਫਰੀ ਦਿਲਬਾਗ ਸਿੰਘ ਘਰਿਆਲਾ, ਸੁਖਪਾਲ ਸਿੰਘ, ਅਰਜਨ ਸਿੰਘ, ਨਿਰਵੈਲ ਸਿੰਘ, ਸੁਰਜੀਤ ਸਿੰਘ ਰਾਹੀ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।ਰਾਣਾ ਪਲਵਿੰਦਰ ਸਿੰਘ ਅਨੁਸਾਰ ਗੁਰੂ ਸਾਹਿਬ ਦਾ ਵਿਆਹ ਪੁਰਬ ਕੱਲ 19 ਜਨਵਰੀ ਨੂੰ ਸੰਗਤਾਂ ਵਲੋਂ ਸ਼ਰਧਾ ਸਹਿਤ ਮਨਾਇਆ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply