ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਫਲੋਂਡ ਕਲਾਂ ਦੇ ਬਾਬਾ ਗੱਜਣਸ਼ਾਹ ਜੀ ਯੂਥ ਸਪੋਰਟਸ ਕਲੱਬ ਵੱਲੋਂ ਸ਼੍ਰੀਮਾਨ ਬਾਬਾ ਗੱਜਣਸ਼ਾਹ (ਲਾਲ ਸਿੰਘ ਜੀ) ਦੀ ਯਾਦ ਵਿੱਚ ਕਰਵਾਏ ਗਏ 64ਵੇਂ ਪੇਂਡੂ ਖੇਡ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਤੇ ਸਵਰਗਵਾਸੀ ਸਾਬਕਾ ਵਿਧਾਇਕ ਹਾਜੀ ਅਨਵਾਰ ਅਹਿਮਦ ਖਾਂ ਦੇ ਸਪੁੱਤਰ ਸਾਹਿਬਜਾਦਾ ਨਦੀਮ ਅਨਵਾਰ ਖਾਂ ਸ਼ਾਮਿਲ ਹੋਏ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਾਹਿਬਜਾਦਾ ਨਦੀਮ ਅਨਵਾਰ ਖਾਂ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਹੈ। ਉਨ੍ਹਾਂ ਸਪੋਰਟਸ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੇਡ ਕਲੱਬਾਂ ਨਾਲ ਜੁੜ੍ਹ ਕੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਸਪੋਰਟਸ ਕਲੱਬ ਨੂੰ 5100 ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਗੂ ਸ.ਜੱਸੀ ਮੰਨਵੀਂ, ਪਟਵਾਰ ਯੁਨੀਅਨ ਦੇ ਆਗੂ ਸ.ਦੀਦਾਰ ਸਿੰਘ ਛੋਕਰਾਂ, ਕਰਮਜੀਤ ਸਿੰਘ ਬਾਲੇਵਾਲ, ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ, ਸਰਪੰਚ ਸ਼ਰਨਜੀਤ ਕੌਰ, ਸਕੱਤਰ ਬਹਾਦਰ ਸਿੰਘ ਗਿੱਲ, ਖਜਾਨਚੀ ਗੁਰਜੀਤ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media