Saturday, March 7, 2026

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਨੈਤਿਕ ਮੁੱਲਾਂ ‘ਤੇ ਅਧਾਰਿਤ ਕਾਰਜਸ਼ਾਲਾ ਲੱਗੀ

ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਦਿੱਲੀ, ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਪੰਜਾਬ, ਆਰਿਆ ਯੁਵਾ ਸਭਾ, ਪੰਜਾਬ ਅਤੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਦੀ ਯੋਗ ਅਗਵਾਈ ਹੇਠ ਦੋ ਦਿਨਾਂ ਨੈਤਿਕ ਸਿੱਖਿਆ ਪ੍ਰਸਿਕਸ਼ਣ ਦਾ ਆਯੋਜਨ ਕੀਤਾ ਗਿਆ। ਡਾ. ਸਤਿਆਪਾਲ ਆਰਿਆ ਸੈਕਟਰੀ ਡੀ.ਏ.ਵੀ.ਸੀ.ਐਮ.ਸੀ. ਦਿੱਲੀ ਇਸ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਤੇ ਡਾ. ਪੁਸ਼ਪਿੰਦਰ ਵਾਲੀਆ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਸ਼੍ਰੀ ਅਜੈ ਬੇਰੀ, ਪ੍ਰਿੰਸੀਪਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ, ਕੁਮਾਰੀ ਨੀਨਾ ਬੱਤਰਾ, ਸ਼੍ਰੀਮਤੀ ਸਿੰਮੀ ਲੁਥਰਾ, ਸ਼੍ਰੀਮਤੀ ਕੁਸੁਮ, ਸ਼੍ਰੀ ਸੁਰਜੀਤ ਦੁਖੀ ਅਤੇ ਐਲ.ਐਮ.ਸੀ ਦੇ ਮੈਂਬਰ ਇਸ ਕਾਰਜਸ਼ਾਲਾ ਵਿੱਚ ਖ਼ਾਸ ਤੌਰ ਤੇ ਹਾਜ਼ਰ ਹੋਏ ।ਇਸ ਕਾਰਜਸ਼ਾਲਾ ਦੇ ਆਰੰਭ ਵਿੱਚ ਪਰਮਾਤਮਾ ਦਾ ਗੁਣਗਾਣ ਕਰਦੇ ਹੋਏ ਹਵਨ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਵਿੱਚ ਸਕੂਲ ਦੇ ਲਗਭਗ 300 ਅਧਿਆਪਕਾਂ ਨੇ ਭਾਗ ਲਿਆ।ਇਸ ਕਾਰਜਸ਼ਾਲਾ ਦਾ ਆਯੋਜਨ ਉਰਵੀ ਆਡੀਟੋਰੀਅਮ ਵਿੱਚ ਕੀਤਾ ਗਿਆ।ਡਾ. ਵਾਗੀਸ਼ ਕੁਮਾਰ ਸ਼ਰਮਾ ਮੁੱਖ ਪ੍ਰਵਰਤਾ ਦੇ ਤੌਰ ਤੇ ਹਾਜ਼ਰ ਹੋਏ।ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਸ਼ਰਾਸ਼ਟਰੀ ਪੱਧਰ ਤੇ ਲਗਭਗ 1500 ਕਾਰਜਸ਼ਾਲਾਵਾਂ ਆਯੋਜਿਤ ਕੀਤੀਆਂ ਹਨ।ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂਸ਼ਕੀਮਤਾਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਤੇ ਵਿਦਿਆਰਥੀਆਂ ਨੇ ਸਵਾਗਤੀ ਗਾਣ ਵੀ ਪੇਸ਼ ਕੀਤਾ।ਉਪਰੰਤ ਡਾ. ਵਾਗੀਸ਼ ਕੁਮਾਰ ਸ਼ਰਮਾ ਨੇ ਕਾਰਜਸ਼ਾਲਾ ਦੇ ਮੁੱਖ ਉਦੇਸ਼ ਤੇ ਚਰਚਾ ਕਰਦਿਆਂ ਹੋਇਆਂ ਦੱਸਿਆ ਕਿ ਸਾਡਾ ਮੁੱਖ ਉਦੇਸ਼ ਉਸ ਅਗਿਆਤ ਸ਼ਕਤੀ ਬਾਰੇ ਜਾਨਣਾ ਹੈ ਜੋ ਇਸ ਦੁਨੀਆਂ ਨੂੰ ਚਲਾ ਰਹੀ ਹੈ।ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸਾਕਾਰਾਤਮਕ ਸ਼ਕਤੀਆਂ ਨੂੰ ਗ੍ਰਹਿਣ ਕਰਨ ਲਈ ਨਾਕਾਰਾਤਮਕ ਸ਼ਕਤੀਆਂ ਦਾ ਤਿਆਗ ਕਰਨ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਨੈਤਿਕ ਕਦਰਾਂਸ਼ਕੀਮਤਾਂ ਤੋਂ ਜਾਣੂ ਕਰਵਾਉਣ।ਅਧਿਆਪਕ ਉਨ੍ਹਾਂ ਦੇ ਇਸ ਪ੍ਰਭਾਵਸ਼ਾਲੀ ਭਾਸ਼ਣ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇਸ ਕਾਰਜਸ਼ਾਲਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਕਾਰਜਸ਼ਾਲਾ ਦੇ ਮੁੱਖ ਪ੍ਰਵਰਤਾ ਨੇ ਅਧਿਆਪਕਾਂ ਦੇ ਪ੍ਰਸ਼ਨਾਂ ਦੇ ਉਤੱਰ ਦਿੱਤੇ ਅਤੇ ਕਿਹਾ ਕਿ ਨੈਤਿਕ ਮੁੱਲਾਂ ਦੀ ਸਿੱਖਿਆ ਹੀ ਸੱਚੇ ਗਿਆਨ ਦਾ ਆਧਾਰ ਹੈ।ਜਿਸ ਨਾਲ ਅਸੀਂ ਅਨੁਸਾਸ਼ਨ ਵਿੱਚ ਰਹਿ ਕੇ ਸਹੀ ਰਾਹ ਤੇ ਚੱਲ ਸਕਦੇ ਹਾਂ ।ਨੈਤਿਕ ਸਿੱਖਿਆ ਅੱਜ ਦੇ ਸਮੇਂ ਦੀ ਮੰਗ ਵੀ ਹੈ ।  ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਹਾਜ਼ਰ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਜਸ਼ਾਲਾ ਸਕੂਲ ਦੇ ਪਾਠਕ੍ਰਮ ਵਿੱਚ ਨੈਤਿਕ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ ।ਸਾਨੂੰ ਸਹੀ ਰਾਹ ਤੇ ਚਲ ਕੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply