ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਮਹਿਜ਼ ਲੋਕਾਂ ਨੂੰ ਸੁਪਨੇ ਵਿਖਾਉਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਹਲਕਾ ਉੱਤਰੀ ਵਿੱਚ ਪੈਂਦੀ ਬਾਬਾ ਦੀਪ ਸਿੰਘ ਪੰਚਾਇਤ ਅੱਜ ਵੀ ਵਿਕਾਸ ਤੋਂ ਮਹਿਰੂਮ ਹੈ। ਸੀਵਰੇਜ, ਪਾਣੀ ਅਤੇ ਲਾਈਟ ਜਿਹੀ ਪ੍ਰਾਥਮਿਕ ਸੁਵਿਧਾਵਾਂ ਤਕ ਜਨਤਾ ਨੂੰ ਸਰਕਾਰ ਉਪਲਬੱਧ ਨਹੀਂ ਕਰਵਾ ਪਾ ਰਹੀ ਹੈ ਅਤੇ ਗੱਲਾਂ ਵੱਡੀਆ-ਵੱਡੀਆ ਕਰ ਰਹੀ ਹੈ। ਉਨਾਂ ਕਿਹਾ ਕਿ ਇੱਥੋਂ ਤਕ ਹਲਕਾ ਵਿਧਾਇਕ ਨੇ ਉਕਤ ਪੰਚਾਇਤ ਦੀ ਸਾਰ ਨਹੀਂ ਲਈ ਹੈ ਅਤੇ ਲੋਕ ਵਿਕਾਸ ਨੂੰ ਤਰਸ ਰਿਹੇ ਹਨ। ਹਾਜਰ ਲੋਕਾਂ ਨੇ ਕਰਮਜੀਤ ਸਿੰਘ ਰਿੰਟੂ ਨੂੰ ਦੱਸਿਆ ਕਿ ਉਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ। ਵਿਧਵਾਵਾਂ ਨੂੰ ਵਿਧਵਾ ਪੈਂਸ਼ਨ ਅਤੇ ਬੁਜੁਰਗਾਂ ਨੂੰ ਬੁਡਾਪਾ ਪੈਂਸ਼ਨ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਮਿਲ ਰਹੀ ਹੈ। ਸਰਕਾਰ ਸਿਰਫ ਝੂਠੇ ਵਾਅਦੇ ਹੀ ਕਰ ਰਹੀ ਹੈ ਅਤੇ ਕੰਮ ਨਹੀਂ ਕਰ ਰਹੀ ਹੈ। ਵਿਕਾਸ ਕਰਵਾਉਣਾ ਸਰਕਾਰਾਂ ਦਾ ਕੰਮ ਹੈ, ਪ੍ਰੰਤੂ ਇਹ ਸਰਕਾਰ ਵਿਕਾਸ ਵੀ ਨਹੀਂ ਕਰਵਾ ਪਾ ਰਹੀ ਹੈ। ਲੋਕਾਂ ਦੀ ਸਮਸਿਅਵਾਂ ਸੁਨਣ ਤੋਂ ਬਾਅਦ ਕਾਂਗਰਸੀ ਸੀਨੀਅਰ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਹਲਕੇ ਵੱਲ ਧਿਆਨ ਨਹੀਂ ਦਿੱਤਾ।ਉਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੀਆ ਚੌਣਾਂ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਲੋਕਾਂ ਦੀ ਜਿੱਥੇ ਮੁਢਲੀਆਂ ਸਮਸਿਆਵਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਰੁਕੇ ਹੋਏ ਕੰਮਾ ਨੂੰ ਪਹਿਲ ਦੇ ਆਧਾਰ ‘ਤੇ ਹੋਣਗੇ। ਉਨਾਂ ਨੇ ਜਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੀ ਵੰਡੇ। ਇਸ ਮੌਕੇ ‘ਤੇ ਅਸ਼ੋਕ ਕੁਮਾਰ, ਗੁਰਮੀਤ ਸਿੰਘ, ਸਰਪੰਚ ਰਾਜਵਿੰਦਰ ਸਿੰਘ ਲਾਡਾ, ਡਾ. ਸੁਭਾਸ਼ ਥੋਬਾ, ਕਪਿਲ ਭੰਡਾਰੀ, ਫੌਜੀ ਯੋਗਰਾਜ, ਸਵਿੰਦਰ ਸਿੰਘ ਸ਼ਿੰਦਾ ਆਦਿ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media