ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਨਿੱਕੀ ਉਮਰੇ ਪੰਜਾਬੀ ਗਾਇਕੀ ਵਿੱਚੋਂ ਨਾਮਣਾ ਖੱਟਣ ਵਾਲੇ ਅਤੇ ਲੋਕ ਗਾਇਕ ਫਿਰੋਜ਼ ਖਾਨ ਦੇ ਲਾਡਲੇ ਸ਼ਾਗਿਰਦ ਸ਼ਮਸ਼ਾਦ ਅਲੀ ਝੁਨੇਰ ਨੇ ਸੁਆਮੀ ਉਂਕਾਰ ਸਰਸਵਤੀ ਜੀ ਵਲੋਂ ਅਤੇ ਰਵਿੰਦਰ ਭਾਟੀਆ ਦੇ ਵਿਸ਼ੇਸ਼ ਸਹਿਯੋਗ ਨਾਲ ਖਰੜ ਵਿਖੇ ਕਰਵਾਏ ਗਏ ‘ਆਵਾਜ਼-ਏ-ਪੰਜਾਬ’ ਪ੍ਰੋਗਰਾਮ ਵਿੱਚ ਆਪਣੀ ਵੁਆਇਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਜਿੰਨਾਂ ਵਿੱਚੋਂ ਚੰਗੀ ਪ੍ਰਫਾਉਮਸ ਕਰਨ ਵਾਲੇ 21 ਬੱਚੇ ਫਾਇਨਲ ਰਾਉਂਡ ਲਈ ਚੁਣੇ ਗਏ।ਇਨ੍ਹਾਂ ਬੱਚਿਆਂ ਨੇ ਧਾਰਮਿਕ ਗੀਤ ਪੇਸ਼ ਕਰਕੇ ਆਪਣੀ ਗਾਇਕੀ ਦਾ ਲੋਹਾ ਮਨਵਾਉਦਿਆਂ ‘ਆਵਾਜ਼-ਏ-ਪੰਜਾਬ’ ਦਾ ਖਿਤਾਬ ਆਪਣੇ ਨਾਮ ਕੀਤਾ।ਇਸ ਸਮਾਗਮ ਦੌਰਾਨ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦਾ ਸੁਆਮੀ ਉਂਕਾਰ ਸਰਸਵਤੀ ਵਲੋਂ ‘ਆਵਾਜ਼-ਏ-ਪੰਜਾਬ’ ਦੇ ਖਿਤਾਬ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਸਮਾਗਮ ਦੀ ਸਮਾਪਤੀ ਤੇ ਫਾਇਨਲ ਵਿੱਚ ਪ੍ਰਵੇਸ਼ ਕਰਨ ਵਾਲੇ 21 ਬੱਚਿਆਂ ਨੂੰ ਹਰਮੋਨੀਅਮ ਦੀ ਵੰਡ ਕੀਤੀ ਗਈ।ਇਸ ਸਮਾਗਮ ਵਿੱਚ ਸੰਗਰੂਰ ਜ਼ਿਲ੍ਹੇ ਦੇ ਸਮਸ਼ਾਦ ਅਲੀ ਝੁਨੇਰ ਨੂੰ ਵੀ ਪੰਜਾਬ ਦੇ ਨਾਮਵਰ ਲੋਕ ਗਾਇਕ ਸਰਦੂਲ ਸਿਕੰਦਰ, ਸੰਗੀਤਕਾਰ ਮਦਨ ਸ਼ੌਂਕੀ, ਕਮਲ ਸ਼ਾਹ ਆਦਿ ਹੋਰ ਸ਼ਖਸੀਅਤਾਂ ਨੇ ਖਿਤਾਬ ‘ਅਵਾਜ-ਏ-ਪੰਜਾਬ’ ਅਤੇ ਹਰਮੋਨੀਅਮ ਨਾਲ ਸ਼ਨਮਾਨਿਤ ਕੀਤਾ ਗਿਆ।ਸਮਸ਼ਾਦ ਅਲੀ ਝੁਨੇਰ ਦਾ ਪਿਤਾ ਬਾਬਾ ਬਿੱਟੇ ਸ਼ਾਹ ਝੁਨੇਰ ਨਾਲ ਸੰਦੌੜ ਇਲਾਕੇ ਅਤੇ ਹੋਰ ਪੰਤਵੰਤੇ ਸੱਜਣਾਂ ਅਤੇ ਸਾਕ ਸਬੰਧੀਆਂ ਨੇ ਇਸ ਸ਼ਨਮਾਨ ਦੀ ਖੁਸ਼ੀ ਸਾਂਝੀ ਕੀਤੀ।ਜੋ ਇਸ ਇਲਾਕੇ ਲਈ ਮਾਣ ਵਾਲੀ ਗੱਲ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media