Monday, May 4, 2026

ਸਰਕਾਰ ਰਾਸ਼ਟਰੀ ਜਾਂਚ ਏਜੰਸੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ – ਰਾਜਨਾਥ ਸਿੰਘ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅੱਤਵਾਦ ਨਾਲ ਵੱਧ ਪ੍ਰਭਾਵੀ ਤੌਰ ਉਤੇ ਨਿਪਟਣ ਲਈ ਰਾਸ਼ਟਰੀ ਜਾਂਚ ਏਜੰਸੀ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਵਚਨਬੱਧ ਹੈ। ਐਨ.ਆਈ.ਏ. ਦਿਵਸ ਦੇ ਮੌਕੇ ਉਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨਾਂ੍ਹ ਕਿਹਾ ਕਿ ਦੇਸ਼ ਵਿੱਚ ਐਨ.ਆਈ.ਏ. ਦੇ ਵੱਧ ਦਫਤਰ ਖੋਲ੍ਹੇ ਜਾ ਰਹੇ ਹਨ, ਜਿਨਾਂ ਨੂੰ ਆਧੁਨਿਕ ਹਾਈਟੈਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅੱਤਵਾਦ ਦਾ ਮੁਕਾਬਲਾ ਕਰਨ ਲਈ ਆਲਮੀ ਯਤਨਾ ਵਿੱਚ ਸਭ ਤੋਂ ਅੱਗੇ ਹੈ ਅਤੇ ਇਸ ਨੇ ਅੱੱਤਵਾਦ ਦੇ ਵਿਰੁੱਧ ਸਾਰੇ ਕੌਮਾਂਤਰੀ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ।
ਉਨਾਂ ਕਿਹਾ ਕਿ ਕਈ ਹਮਲਿਆਂ ਦੇ ਬਾਵਜੂਦ ਸਾਡੀ ਅਖੰਡਤਾ ਅਤੇ ਹਕੂਮਤ ਕਾਇਮ ਰਹੀ ਹੈ। ਸਾਨੂੰ ਆਪਣੀਆਂ ਪ੍ਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੀ ਪਛਾਣ ਬਣਾਕੇ ਰੱਖ ਸਕਦੇ ਹਾਂ। ਇਸ ਮੌਕੇ ਉਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀ ਐਨ.ਐਨ ਵੋਹਰਾ ਨੇ ਰਾਸ਼ਟਰੀ ਸੁਰੱਖਿਆ ਪ੍ਰਬੰਧਨ ਕੁਝ ਚਿੰਤਾਵੀਂ ਵਿਸ਼ਿਆਂ ਉਤੇ ਤੀਜਾ ਆਰ.ਵੀ.ਰਾਜੂ ਸਮਾਰਕ ਭਾਸ਼ਣ ਦਿੱਤਾ। ਐਨ.ਈ.ਏ. ਦੇ ਮਹਾ ਨਿਦੇਸ਼ਕ ਸ਼੍ਰੀ ਸ਼ਰਦ ਕੁਮਾਰ ਨੇ ਕਿਹਾ ਕਿ ਰਾਏਪੁਰ ਅਤੇ ਜੰਮੂ ਵਿੱਚ ਐਨ.ਆਈ.ਏ.ਦੇ ਦੋ ਕੇਂਦਰਾਂ ਦੀ ਜਲਦ ਹੀ ਸਥਾਪਨਾ ਕੀਤੀ ਜਾਵੇਗੀ। ਉਨਾਂz ਕਿਹਾ ਕਿ ਐਨ.ਆਈ.ਏ.ਦੀ ਜਾਂਚ ਵਿੱਚ ਸਫਲਤਾ ਦਰ 95 ਫੀਸਦ ਅਤੇ ਦੋਸ਼ ਵਿੱਚ 92 ਫੀਸਦ ਹੈ। ਏਜੰਸੀ ਨੇ 2009 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ 119 ਮਾਮਲੇ ਆਪਣੇ ਹੱਥ ਵਿੱਚ ਲਏ ਹਨ। ਇਹ ਏਜੰਸੀ ਅੱਤਵਾਦ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰਨ ਵਿੱਚ ਅਗਲੀ ਕਤਾਰ ਦੀ ਜਾਂਚ ਏਜੰਸੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply