Monday, May 4, 2026

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਡਾ: ਸਿਆਲਕਾ ਦਾ ਮਜੀਠੀਆ ਨੇ ਕਰਾਇਆ ਮੂੰਹ ਮਿੱਠਾ

PPN2001201607ਚਵਿੰਡਾ ਦੇਵੀ, 20 ਜਨਵਰੀ (ਪ.ਪ ) ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨਿਯੁਕਤ ਹੋਏ ਮਜੀਠਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਅਨੁਸੂਚਿਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਦਾ ਅੱਜ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ।  ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਫ਼ਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਮਿਲਦਾ ਹੈ। ਉਹਨਾਂ ਕਿਹਾ ਕਿ ਡਾ: ਸਿਆਲਕਾ ਦੀ ਸੇਵਾ ਅਤੇ ਕਾਬਲੀਅਤ ਨੂੰ ਦੇਖਦਿਆਂ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਆਸ ਪ੍ਰਗਟਾਈ ਕਿ ਡਾ: ਸਿਆਲਕਾ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਅਕਾਲੀ ਦਲ ਅਤੇ ਦਲਿਤ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।  ਇਸ ਮੌਕੇ ਡਾ: ਸਿਆਲਕਾ ਨੇ ਨਵੀਂ ਨਿਯੁਕਤੀ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸ: ਮਜੀਠੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਗੂਆਂ ਦੀ ਸੋਚ ‘ਤੇ ਖਰਾ ਉੱਤਰਾਂਗਾ।ਉਹਨਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਂਦਿਆਂ ਦਲਿਤ ਭਾਈਚਾਰੇ ਦੀ ਭਲੇ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਯਤਨਸ਼ੀਲ ਰਹਿਣਗੇ।  ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ,ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੈਲ ਸਿੰਘ ਗੋਪਾਲ ਪੁਰਾ, ਨੰਬਰਦਾਰ ਪਲਵਿੰਦਰ ਸਿੰਘ, ਸਰਪੰਚ ਮੰਗਲ ਸਿੰਘ ਬਾਬੋਵਾਲ, ਫੌਜੀ ਪਲਵਿੰਦਰ ਸਿੰਘ ਸਿਆਲਕਾ, ਪ੍ਰਕਾਸ਼ ਸਿੰਘ ਸਿਆਲਕਾ, ਡਾ: ਮਨਜੀਤ ਸਿੰਘ ਬੱਬਰ, ਲਾਭ ਸਿੰਘ ਖਿਦੋਵਾਲੀ, ਹਰਜੀਤ ਸਿੰਘ ਖਿਦੋਵਾਲੀ, ਹਰਜੀਤ ਸਿੰਘ ਖੈੜੇ, ਨਾਰੰਗ ਸਿੰਘ ਖਿਦੋਵਾਲੀ, ਰਾਜਵਿੰਦਰ ਸਿੰਘ ਸੁਲਤਾਨਵਿੰਡ, ਗੁਰਬਾਜ ਸਿੰਘ ਜਲਾਲਪੁਰਾ, ਮੇਜਰ ਸਿੰਘ ਸਿਆਲਕਾ, ਰੇਸ਼ਮ ਸਿੰਘ ਬਠੂਚਕ, ਸੇਵਾ ਸਿੰਘ ਫਤੂਭੀਲਾ, ਬਲਵਿੰਦਰ ਸਿੰਘ ਬਲੋਵਾਲੀ, ਅਜੀਤ ਸਿੰਘ ਧਿਆਨਪੁਰ, ਬੂਟਾ ਸਿੰਘ ਤਲਵੰਡੀ, ਸਰਪੰਚ ਬਿਕਰ ਸਿੰਘ ਕੋਟਲੀ, ਤਰਲੋਕ ਸਿੰਘ ਬਠੂਚਕ, ਸਤਬੀਰ ਸਿੰਘ ਕੋਟਲਾ ਤਰਖਾਣਾਂ, ਵੀਰ ਸਿੰਘ ਕੱਥੂਨੰਗਲ, ਅਵਤਾਰ ਸਿੰਘ ਮਾਨ, ਹਰਵਿੰਦਰ ਸਿੰਘ ਪੱਪੂ ਕੋਟਲਾ, ਗੁਰਵੇਲ ਸਿੰਘ ਅਲਕੜੇ, ਪ੍ਰਧਾਨ ਤਰੁਨ ਅਬਰੋਲ, ਦਿਲਬਾਗ ਸਿੰਘ ਲਹਿਰਕਾ, ਗੁਰਜਿੰਦਰ ਸਿੰਘ ਟਪਈਆਂ ਆਦਿ ਵੀ ਆਗੂ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply