
ਤਰਸਿੱਕਾ, ਟਾਂਗਰਾ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਇੱਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਮੱਲ੍ਹੀਆਂ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਮਤੀ ਕੁਲਦੀਪ ਕੌਰ ਦੀ ਅਘਵਾਈ ਹੇਠ ਛੋਟੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਸ੍ਰੀਮਤੀ ਕੁਲਦੀਪ ਕੌਰ ਨੇ ਬੱਚੀਆਂ ਦੇ ਮਾਪਿਆ ਨੂੰ ਕਿਹਾ ਕਿ ਨਿਰੋਏ ਸਮਾਜ ਦਾ ਸਿਰਜਨਾ ਕਰਨ ਲਈ ਆਪਾਂ ਸਾਰਿਆ ਨੂੰ ਰਲ ਕੇ ਕੁੜੀਆਂ ਨੂੰ ਉਚੇਰੀ ਸਿਖਿਆ ਦੇਣੀ ਚਾਹੀਦੀ ਹੈ ਕਿਉਕਿ ਪੜ੍ਹੀ ਲਿਖੀ ਕੁੜੀ ਆਉਣ ਵਾਲੀ ਪੀੜੀ ਦੀ ਮਾਰਗਦਰਸ਼ਕ ਬਣ ਸਕਦੀ ਹੈ ।ਬਲਬੀਰ ਕੌਰ ਸੁਪਰਵਾਈਜ਼ਰ ਨੇ ਕਿਹਾ ਕਿ ਭਰੂਣ ਹੱਤਿਆ ਵਰਗੀ ਲਾਹਨਤ ਨੂੰ ਸਮਾਜ ਤੋਂ ਦੂਰ ਕਰਨ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਬੱਚਿਆ ਵੱਲੋਂ ਲੋਹੜੀ ਮਨਾਈ ਗਈ ਅਤੇ ਬੋਲੀਆਂ ਗਿੱਧਾ ਪਾ ਕੇ ਮਨੋਰੰਜਨ ਕੀਤਾ ਗਿਆ।ਇਸ ਮੌਕੇ ਨਵਜਨਮੀਆਂ ਬੱਚੀਆਂ ਨੂੰ ਗਰਮ ਸੂਟ ਵੰਡੇ ਗਏ।ਇਸੇ ਤਰ੍ਹਾਂ ਹੀ ਪਿੰਡ ਬੰਡਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਵੀ ਲੋਹੜੀ ਮਨਾਈ ਗਈ।ਅਮਰਜੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਨਵ ਜਨਮੀਆਂ ਬੱਚੀਆਂ ਨੂੰ ਗਰਮ ਸੂਟ ਵੰਡੇ ਗਏ।ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਬਲਬੀਰ ਸਿੰਘ ਪ੍ਰਿੰਸੀਪਲ, ਸਮੂਹ ਨਗਰ ਪੰਚਾਇਤ, ਬਲਵਿੰਦਰ ਕੌਰ, ਅਮਨਾਵੰਤੀ, ਬਲਵੰਤ ਕੌਰ ਆਗਨਵਾੜੀ ਵਰਕਰ, ਰਜਵੰਤ ਕੌਰ ਸੁਪਰਵਾਈਜ਼ਰ, ਮੈਨਜੇਰ ਕੈਨਰਾ ਬੈਂਕ, ਪਤਵੰਤੇ ਸੱਜਣ, ਸਕੂਲ ਦੇ ਬੱਚੇ ਅਤੇ ਨਵਜਨਮੀਆਂ ਬੱਚੀਆਂ ਦੇ ਮਾਪੇ ਹਾਜ਼ਰ ਹਨ ।
Punjab Post Daily Online Newspaper & Print Media