ਬੈਲਜੀਅਮ, 19 ਜਨਵਰੀ (ਹਰਚਰਨ ਸਿੰਘ ਢਿੱਲੋਂ) – ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰੋ ਘਰੋ ਵਰੋਸਾਇ ਹੋਏ ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ ਜੀ ਦੇ 11 ਵੇ ਜਾਨਸ਼ੀਨ ਪੰਥ ਦੀ ਸਤਿਕਾਰ ਯੋਗ ਸ਼ਖਸ਼ੀਅਤ ਬ੍ਰਹਮ ਗਿਆਨੀ ਸੱਚਖੰਡਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੀ ਦੂਸਰੀ ਬਰਸੀ 18 ਅਤੇ 19 ਜਨਵਰੀ ਨੂੰ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ (ਜਿਲਾ ਤਰਨ ਤਾਰਨ) ਵਿਚ ਬਹੁਤ ਧੂੰਮ ਧਾਮ ਨਾਲ ਮਨਾਈ ਗਈ ।ਬਾਬਾ ਜੀ ਦੀ ਬਰਸੀ ਦੇ ਸਬੰਧ ਵਿਚ 201 ਅਖੰਡਪਾਠ ਸਾਹਿਬ ਜੀ ਲੜੀਵਾਰ ਅਰੰਭ ਸਨ, ਜਿਹਨਾ ਦਾ ਅੱਜ ਭੋਗ ਪਾਏ ਗੲ । 18 ਜਨਵਰੀ ਸਾਰੀ ਰਾਤ ਰੈਣ ਸਬਾਈ ਕੀਰਤਨ ਚਲਦਾ ਰਿਹਾ ਅਤੇ 19 ਜਨਵਰੀ ਨੂੰ ਸਾਰਾ ਦਿਨ ਦੀਵਾਨ ਸਜਾਏ ਗਏ, ਜਿਸ ਵਿੱਚ ਉਚ ਕੋਟੀ ਦੇ ਵਿਦਵਾਨ, ਕਥਾ ਵਾਚਕ, ਕੀਰਤਨੀਏ, ਰਾਗੀ , ਢਾਡੀ, ਕਵੀਸ਼ਰ ਜਥਿਆਂ ਅਤੇ ਹੋਰ ਉਚ ਸ਼ਖਸ਼ੀਅਤਾ ਨੇ ਹਾਜਰੀ ਲਵਾ ਕੇ ਬਾਬਾ ਦਯਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ।ਬਾਬਾ ਬਿੱਦੀ ਚੰਦ ਜੀ ਦੇ ਗੱਦੀ ਨਸ਼ੀਨ ਤੇ ਬਾਬਾ ਦਯਾ ਸਿੰਘ ਜੀ ਦੇ ਫਰਜ਼ੰਦ ਬਾਬਾ ਅਵਤਾਰ ਸਿੰਘ ਅਤੇ ਬਾਬਾ ਗੁਰਬਚਨ ਸਿੰਘ ਜੋ ਵੱਡੀ ਗਿਣਤੀ ਵਿਚ ਅੰਮ੍ਰਿਤ ਸੰਚਾਰ ਕਰਕੇ ਸੰਗਤਾਂ ਨੂੰ ਗੁਰੂ ਵਾਲੇ ਬਣਾ ਕੇ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ ਨੇ ਸੰਗਤਾਂ ਦਾ ਧੰਨਵਾਦ ਕੀਤਾ।ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ਅਤੇ ਬੈਲਜ਼ੀਅਮ ਵਾਸੀ ਸੰਗਤ ਨੇ ਵੀ ਬਾਬਾ ਦਯਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਜਿਕਰਯੋਗ ਹੈ ਕਿ ਭਾਗ ਭਰਿਆ ਪਿੰਡ ਸੁਰ ਸਿੰਘ ਜਿਸ ਨੂੰ ਗੁਰ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਭਾਈ ਮਹਾ ਸਿੰਘ ਵਰਗੇ ਸੂਰਮਿਆਂ ਦੀ ਜਨਮ ਭੂਮੀ ਹੈ ਅਤੇ ਭਾਈ ਬਿੱਦੀ ਚੰਦ ਸੂਰਮੇ ਦਾ ਮਹਾਨ ਪਿੰਡ ਹੈ।ਜਿਥੋਂ ਦੇ 350 ਦੇ ਕਰੀਬ ਗਦਰੀ ਬਾਬਿਆਂ ਦਾ ਭਾਰਤ ਦੀ ਅਜ਼ਾਦੀ ਵਿਚ ਯੋਗਦਾਨ ਹੈ ।ਇਸ ਪਿੰਡ ਵਿੱਚ 300 ਦੇ ਕਰੀਬ ਜੁਝਾਰੂ ਸਿੰਘ ਹੋਏ ਅਤੇ ਸੰਸਾਰ ਪ੍ਰਸਿੱਧ ਪਹਿਲਵਾਨ ਕਰਤਾਰ ਸਿੰਘ ਇਸੇ ਪਿੰਡ ਤੋਂ ਹਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media