
ਰਈਆ, 18 ਜਨਵਰੀ (ਬਲਵਿੰਦਰ ਸੰਧੂ) – ਸਬ-ਡਵੀਜਨ ਹਲਕਾ ਬਾਬਾ ਬਕਾਲਾ ਦੇ ਆਮ ਆਦਮੀ ਪਾਰਟੀ ਵਰਕਰਾਂ ਦਾ ਮੁਕਤਸਰ ਵਿਖੇ ਮਾਘੀ ਮੇਲੇ ਮੌਕੇ ਅਯੌਜਿਤ ਵਿਸ਼ਾਲ ਕਾਨਫਰੰਸ ਵਿੱਚ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ।ਇਸ ਮੋਕੇ ਗੱਲਬਾਤ ਕਰਦਿਆਂ ਬਲਜੀਤ ਸਿੰਘ ਭੱਟੀ ਸਠਿਆਲਾ ਤੇ ਬਲਜੀਤ ਸਿੰਘ ਸ਼ਾਨ ਰਈਆ ਖੁਰਦ ਅਤੇ ਸਰਕਲ ਪ੍ਰਧਾਨ ਮਨਜੀਤ ਸਿੰਘ ਪੱਡੇ ਨੇ ਕਿਹਾ ਕਿ ਮੁਕਤਸਰ ਮਾਘੀ ਮੇਲੇ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਵਰਕਰਾਂ ਦਾ ਕਾਫੀ ਯੋਗਦਾਨ ਹੈ।ਆਗੂਆਂ ਨੇ ਕਿਹਾ ਕਿ ਜਿਹੜੇ ਵਰਕਰ ਇੱਕ ਅਵਾਜ ‘ਤੇ ਟ੍ਰੈਕਟਰ ਟਰਾਲੀਆਂ, ਬੱਸਾ ਕਾਰਾਂ ਅਤੇ ਮੋਟਰਸਾਇਕਲਾਂ ‘ਤੇ ਉਨਾਂ ਨਾਲ ਤੁਰੇ ਉਹ ਤਹਿ ਦਿਲੋ ਧੰਨਵਾਦ ਕਰਦੇ ਹਾਂ। ਇਸ ਮੌਕੇ ਬਲਜੀਤ ਸਿੰਘ ਸਠਿਆਲਾ, ਮਨਜੀਤ ਸਿੰਘ, ਬਲਜੀਤ ਸਿੰਘ ਸਾਨ, ਸਮਸੇਰ ਸਿੰਘ, ਪੂਰਨ ਸਿੰਘ, ਕਪਤਾਨ ਸਿੰਘ, ਦਲਬੀਰ ਸਿੰਘ ਬਾਬਾ ਬਕਾਲਾ, ਗੁਰਦੇਵ ਸਿੰਘ, ਸੁਖਦੇਵ ਸਿੰਘ, ਕਵਲਜੀਤ ਸਿੰਘ, ਅਰਜਿੰਦਰ ਸਿੰਘ, ਬੀਬੀ ਰਵਿੰਦਰ ਕੌਰ, ਬੀਬੀ ਸਵਿੰਦਰ ਕੌਰ, ਬੀਬੀ ਸਵਰਨ ਕੌਰ ਆਦਿ ਹਾਜਰ ਸਨ।
Punjab Post Daily Online Newspaper & Print Media