Wednesday, April 29, 2026

ਭਾਟੀਆ ਵੈਲਫੇਅਰ ਆਰਗੋਨਾਈਜੇਸ਼ਨ ਨੇ 70 ਦੇ ਕਰੀਬ ਲੋੜਵੰਦਾਂ ਨੂੰ ਕੰਬਲ ਤੇ ਸ਼ਾਲਾਂ ਵੰਡੀਆਂ

PPN2101201613

ਅੰਮ੍ਰਿਤਸਰ, 21 ਜਨਵਰੀ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸ਼ੂਭ ਮੌਕੇ ਤੇ ਭਾਟੀਆ ਵੈਲਫੇਅਰ ਆਰਗੋਨਾਈਜੇਸ਼ਨ ਦੇ ਪ੍ਰਧਾਨ ਅਸ਼ੋਕ ਭਾਟੀਆ ਡਿਪਟੀ ਐਕਸਾਈਜ ਐਂਡ ਟੈਕਸਟੈਸ਼ਨ ਕਮਿਸ਼ਨਰ (ਰਿਟਾਈਡ) ਦੀ ਅਗਵਾਈ ਵਿਚ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ 70 ਦੇ ਕਰੀਬ ਲੋੜਵੰਦ ਲੋਕਾਂ ਨੂੰ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਕੰਬਲ ਤੇ ਸ਼ਾਲਾਂ ਵੰਡੀਆਂ ਗਈਆਂ।ਜਿਸ ਵਿਚ ਬ੍ਰਿਗੇਡੀਅਰ ਮਹਿੰਦਰ ਸਿੰਘ ਭਾਟੀਆ, ਗਿਨੀ ਭਾਟੀਆ ਹਾਜਰ ਹੋਏ।ਪ੍ਰਧਾਨ ਅਸ਼ੋਕ ਭਾਟੀਆ ਨੇ ਗੱਲਬਾਤ ਕਰਦਿਆ ਕਿਹਾ ਕਿ ਭਾਟੀਆ ਵੈਲਫੇਅਰ ਆਰਗੋਨਾਈਜੇਸ਼ਨ ਵਲੋਂ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਹੋਏ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਜਿਹੜੇ ਲੋਕ ਆਪਣੇ ਬੱਚਿਆ ਨੂੰ ਪੜਾ ਨਹੀਂ ਸੱਕਦੇ ਹਨ, ਉਨ੍ਹਾਂ ਦੇ ਬੱਚਿਆ ਨੂੰ ਸੰਸਥਾਂ ਵਲੋਂ ਫ੍ਰੀ ਪੜਾਈ ਕਰਵਾਈ ਜਾਂਦੀ ਹੈ, ਜਿਸ ਦਾ ਸਾਰਾ ਖਰਚ ਭਾਟੀਆ ਵੈਲਫੇਅਰ ਆਰਗੋਨਾਈਜੇਸ਼ਨ ਕਰਦੀ ਹੈ।ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੈ ਤੇ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ।ਇਸ ਮੌਕੇ ਕੰਵਲਜੀਤ ਸਿੰਘ ਭਾਟੀਆ, ਜੀਤਪਾਲ ਸਿੰਘ ਭਾਟੀਆ, ਪ੍ਰਿੰ. ਸੁਰਿੰਦਰ ਭਾਟੀਆ, ਬਿਟੂ ਭਾਟੀਆ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply