Sunday, April 26, 2026

ਲੋੜਵੰਦ ਗ਼ਰੀਬ ਬਚਿਆ ਦੀ ਸਹਾਇਤਾ ਅਤੇ ਸਨਮਾਨ ਸਮਾਰੋਹ 24 ਜਨਵਰੀ ਨੂੰ

ਸੰਦੌੜ, 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਕਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ਦੇ ਨੌਜੁਆਨ ਮੈਂਬਰਾਂ ਵੱਲੋਂ ਐਨ. ਆਰ. ਆਈ ਵੀਰਾਂ, ਸਮੂਹ ਨਗਰ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਲੋੜਵੰਦ ਗ਼ਰੀਬ ਬੱਚਿਆਂ ਦੀ ਸਹਾਇਤਾ ਅਤੇ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ, ਅਮਰੀਕਾ ਦੀ ਬਾਸਕਟਬਾਲ ਟੀਮ ਦੇ ਖਿਡਾਰੀ ਸਤਨਾਮ ਸਿੰਘ ਦੇ ਪਿਤਾ ਜੀ ਸ੍ਰੀ ਬਲਵੀਰ ਸਿੰਘ ਜੀ ਦਾ ਸਨਮਾਨ ਸਮਾਰੋਹ ਮਿਤੀ 24 ਜਨਵਰੀ ਨੂੰ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਅਵਨੀਤ ਸਿੰਘ ਕਹਿਲ ਅਤੇ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ ਤੌਰ ਤੇ ਸਮਾਜਸੇਵੀ ਸ. ਭਾਨ ਸਿੰਘ ਜੱਸੀ ਜੀ ਦੀ ਰਹਿਨੁਮਾਈ ਹੇਠ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਗ਼ਰੀਬ ਬੱਚਿਆਂ ਨੂੰ ਗ਼ਰੀਬੀ ਦੇ ਕਾਲੇ ਹਨੇਰੇ ਵਿਚੋ ਕੱਢਣ ਅਤੇ ਉਨਾਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਦੇ ਪ੍ਰਬੰਧ ਵੀ ਕੀਤੇ ਜਾਣਗੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply