ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 2017 ਦੀਆਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਕਾਂਗਰਸ ਨਿਰੋਲ ਸਰਕਾਰ ਬਣਾਵੇਗੀ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਮੀਤ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ.ਮੈਡਮ ਰਜੀਆ ਸੁਲਤਾਨਾ ਨੇ ਲੇਖਕ ਤੇ ਪੱਤਰਕਾਰ ਗੋਬਿੰਦ ਸੰਦੌੜਵੀ ਦੇ ਗ੍ਰਿਹ ਵਿਖੇ ਕੀਤਾ।ਮੈਡਮ ਰਜੀਆ ਸੁਲਤਾਨਾ ਅੱਜ ਉਹਨਾਂ ਦੇ ਸਤਿਕਾਰ ਯੋਗ ਪਿਤਾ ਸ.ਹਰਨੇਕ ਸਿੰਘ ਦੀ ਹੋਈ ਮੋਤ ਤੇ ਅਫਸੋਸ ਪ੍ਰਗਟ ਕਰਨ ਆਏ ਸਨ।ਉਹਨਾਂ ਅਕਾਲੀ ਦਲ ਤੇ ਤਿੱਖੇ ਸ਼ਬਦਾਂ ਦਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਗਰੀਬਾਂ ਦੀ ਆਟਾ ਦਾਲ ਸਕੀਮ ਕੱਟ ਕਰਕੇ ਅਮੀਰ ਲੋਕਾਂ ਨੂੰ ਦੇ ਦਿੱਤੀ ਹੈ।ਜਿਸ ਕਾਰਨ ਗਰੀਬ ਲੋਕਾਂ ਦੇ ਚੁੱਲੇ ਬੰਦ ਹੋ ਰਹੇ ਹਨ ਉਹ ਭੁੱਖੇ ਮਰਨ ਲਈ ਮਜਬੂਰ ਹੋ ਰਹੇ ਹਨ। ਮੈਡਮ ਰਜੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਗਰੀਬ ਲੋਕਾਂ ਨੂੰ ਆਟਾ ਦਾਲ ਸਕੀਮ ਪਹਿਲ ਦੇ ਅਧਾਰ ਤੇ ਮਹੁੱਈਆ ਕਰਵਾਈ ਜਾਵੇਗੀ।ਉਹਨਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਵੀ ਅਜਮਾ ਕੇ ਵੇਖ ਲਿਆ ਹੈ ਇਸ ਕਰਕੇ ਹੁਣ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ।ਇਸ ਮੋਕੇ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਨਿਸਾਂਤ ਅਖਤਰ, ਪੀ.ਏ ਦਰਬਾਰਾ ਸਿੰਘ,ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝਨੇਰ, ਨਿਰਮਲ ਸਿੰਘ ਧਲੇਰ ਮੀਤ ਪ੍ਰਧਾਨ ਜਿਲਾ੍ਹ ਸੰਗਰੂਰ, ਕਾਂਗਰਸ ਦੇ ਜਿਲਾ੍ਹ ਜਰਨਲ ਸਕੱਰਤ ਮਨਜੀਤ ਸਿੰਘ ਬਵੇਜਾ,ਸਰਪੰਚ ਇਕਬਾਲ ਜਾਤੀਵਾਲ ਪ੍ਰਧਾਨ ਮਹਾਂਜਾਟ ਸਭਾ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਘੁੱਲਾ ਸੰਦੌੜ,ਜਗਰੂਪ ਸਿੰਘ ਕਹਿਲ,ਅਮਨਦੀਪ ਸਿੰਘ ਸੰਦੌੜ,ਹਰਭਜਨ ਸਿੰਘ ਚੁਹਾਨ,ਮਲਕੀਤ ਸਿੰਘ ਪੰਚ ਸੰਦੌੜ,ਦਰਸਨ ਸਿੰਘ ਫੋਜੀ,ਸਾਬਕਾ ਪੰਚ ਚਰਨਜੀਤ ਕੌਰ ਸੰਦੌੜ,ਬਲਵੀਰ ਸਿੰਘ ਐਕਸ ਸਰਵਿਸ ਮੈਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media