Friday, April 17, 2026

ਡੇਅਰੀ ਫ਼ਾਰਮਿੰਗ ਕੋਰਸ ਦੇ 25 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

PPN2201201618

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬਾਬਾ ਕੁਲਦੀਪ ਸਿੰਘ ਸੇਖਾਂ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਾਇਰੈਕਟਰ ਕਾਹਲੋਂ ਨੇ ਆਰਸੇਟੀ ਮੋਗਾ ਦੁਆਰਾ ਪੇਡੂ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂ ਕਰਵਾਓਦੇ ਹੋਏ ਦੱਸਿਆ ਕਿ ਆਰਸੇਟੀ, ਮੋਗਾ ਵਿਖੇ ਕਿੱਤਾ ਮੁੱਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫ਼ਾਰਮਿੰਗ, ਮੋਬਾਇਲ ਰਿਪੇਅਰ, ਬੈਗ ਮੇਕਿੰਗ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ । ਓਹਨਾਂ ਕਿਹਾ ਪੇਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ, ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਓਠਾਓਣ । ਇਸ ਮੌਕੇ, ਸ਼੍ਰੀ ਐਸ ਕੇ ਬਾਂਸਲ ਤੇ ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਖਿਆਰਥੀਆ ਨੂੰ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਿਖਿਆਰਥੀ ਪਰਮਿੰਦਰ ਕੌਰ ਅਤੇ ਰਾਜਵਿੰਦਰ ਸਿੰਘ ਆਰਸੇਟੀ, ਮੋਗਾ ਵੱਲੋਂ ਦਿੱਤੀ ਗਈ ਡੇਅਰੀ ਫ਼ਾਰਮਿੰਗ ਦੀ ਟ੍ਰੇਨਿੰਗ ਤੇ ਤਸਲੀ ਪ੍ਰਗਟ ਕੀਤੀ ਅਤੇ ਯਕੀਨ ਦੁਆਇਆ ਕਿ ਓਹ ਆਪਣਾ ਡੇਅਰੀ ਫ਼ਾਰਮਿੰਗ ਦਾ ਕੰਮ ਬਹੁਤ ਜਲਦੀ ਸ਼ੁਰੂ ਕਰਨਗੇ । ਕੋਰਸ ਸੰਚਾਲਕ ਜਗਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਤੇ ਉਹਨਾਂ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।ਇਸ ਟ੍ਰੇਨਿੰਗਵਿੱਚ ਪਿੰਡ ਗਗੜਾ, ਦੌਲਤਪੁਰਾ ਨੀਵਾਂ, ਚੋਟੀਆ ਕਲਾਂ, ਸਿੰਘਾਂ ਵਾਲਾ, ਖੋਸਾ ਪਾਂਡੋ,ਖੋਸਾ ਰਣਧੀਰ ਅਤੇ ਰੱਜੀ ਵਾਲਾ, ਜ਼ਿਲਾ ਮੋਗਾ ਦੇ ਸਿਖਿਆਰਥੀਆਂ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply