Wednesday, June 24, 2026

 ‘ਹਰਿ ਕੀ ਪਉੜੀ’ ਵਿਖੇ ਸੋਨੇ ਦੀ ਛੱਤ’ ਦੀ ਸੇਵਾ ਤੇ ਦਫ਼ਤਰ ਸ੍ਰੀ ਅਖੰਡਪਾਠਾਂ ਦਾ ਕੀਤਾ ਉਦਘਾਟਨ

PPN2201201626

ਅੰਮ੍ਰਿਤਸਰ, 22 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਰਿ ਕੀ ਪਉੜੀ’ ‘ਤੇ ਸੋਨੇ ਦੀ ਛੱਤ’ ਦੀ ਕਰਵਾਈ ਜਾ ਰਹੀ ਸੇਵਾ ਦੀ ਆਰੰਭਕ ਅਰਦਾਸ ਵਿੱਚ ਸ਼ਾਮਿਲ ਹੋਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਨਾਲ ਨਵੇਂ ਬਣੇ ਦਫ਼ਤਰ ਸ੍ਰੀ ਅਖੰਡਪਾਠਾਂ ਦਾ ਉਦਘਾਟਨ ਕੀਤਾ।ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।ਉਨ੍ਹਾਂ ਕਿਹਾ ਕਿ ‘ਹਰਿ ਕੀ ਪਉੜੀ ਵਿਖੇ ਅੰਮ੍ਰਿਤ ਦਾ ਚੁਲਾ ਲੈਣ ਵਾਲੀ ਜਗ੍ਹਾ ਉੱਪਰ ਪੁਰਾਣੀ ਕਿਸਮ ਦੀ ਲੱਕੜੀ ਦੀ ਛੱਤ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ‘ਤੇ ਆਧੁਨਿਕ ਢੰਗ ਨਾਲ ਸੁੰਦਰ ਸੋਨੇ ਦੀ ਛੱਤ ਬਨਾਉਣ ਦੀ ਸੇਵਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਸੈਕਸ਼ਨੁ੮੫ ਵੱਲੋਂ ਬੀਬੀ ਮਨਿੰਦਰ ਕੌਰ ਬੇਦੀ ਮੁੰਬਈ ਵਾਲਿਆਂ ਵੱਲੋਂ ਬੇਨਤੀ ਕਰਨ ਤੇ ਉਨ੍ਹਾਂ ਨੂੰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸੇਵਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਕੋਈ ਛੇੜੁਛਾੜ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਏਥੇ ਪਹਿਲਾਂ ਸਟੀਲ ਦਾ ਵਧੀਆ ਢਾਂਚਾ ਲਗਵਾ ਕੇ ਫੇਰ ਕਾਪਰ ਦਾ ਕੰਮ ਕਰਵਾ ਕੇ ਸੋਨੇ ਦੇ ਪੱਤਰੇ ਚੜ੍ਹਾਏ ਜਾਣਗੇ।ਉਨ੍ਹਾਂ ਕਿਹਾ ਕਿ ਇਹ ਸੇਵਾ ਲ’ਗਭੱਗ ਛੇ ਮਹੀਨਿਆ ਵਿੱਚ ਸਮਾਪਤ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬਾਨ ਦੇ ਨਾਲ ਬਣੇ ਦਫ਼ਤਰ ਸ੍ਰੀ ਅਖੰਡਪਾਠਾਂ ਦੀ ਸੇਵਾ ਸ. ਸਵਿੰਦਰਪਾਲ ਸਿੰਘ ਨੂੰ ਉਨ੍ਹਾਂ ਦੀ ਬੇਨਤੀ ਕਰਨ ਤੇ ਦਿੱਤੀ ਗਈ ਸੀ ਜੋ ਅੱਜ ਮੁਕੰਮਲ ਹੋ ਗਈ ਹੈ।ਉਨ੍ਹਾਂ ਕਿਹਾ ਕਿ ਬੀਬੀ ਮਨਿੰਦਰ ਕੌਰ ਬੇਦੀ ਤੇ ਸ. ਸਵਿੰਦਰਪਾਲ ਸਿੰਘ ਦੋਵੇਂ ਪ੍ਰੀਵਾਰ ਹੀ ਗੁਰੂ ਘਰ ਦੇ ਪ੍ਰੀਤਵਾਨ ਸ਼ਰਧਾਲੂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰੁਘਰ ਤੇ ਕੀਤੀ ਸੇਵਾ ਦੀ ਘਾਲ ਥਾਏਂ ਪੈਂਦੀ ਹੈ ਤੇ ਇਹ ਸੇਵਾ ਕਿਸੇ ਵ’ਡਭਾਗੇ ਮਨੁੱਖ ਨੂੰ ਹੀ ਮਿਲਦੀ ਹੈ।ਇਸ ਉਪਰੰਤ ਉਨ੍ਹਾਂ ਦਫ਼ਤਰ ਸ੍ਰੀ ਅਖੰਡਪਾਠਾਂ ਵਿਖੇ ਸ. ਸਵਿੰਦਰਪਾਲ ਸਿੰਘ ਦੇ ਭਰਾ ਸ. ਇੰਦਰਪਾਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾ. ਰੂਪ ਸਿੰਘ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ, ਸ. ਸਤਬੀਰ ਸਿੰਘ ਓ ਐੱਸ ਡੀ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਖਰਾਜ ਸਿੰਘ, ਸ. ਲਖਬੀਰ ਸਿੰਘ ਤੇ ਸ. ਬਘੇਲ ਸਿੰਘ ਵਧੀਕ ਮੈਨੇਜਰ, ਸ. ਇਕਬਾਲ ਸਿੰਘ ਮੁਖੀ ਵਧੀਕ ਮੈਨੇਜਰ, ਸ. ਗੁਰਬਚਨ ਸਿੰਘ ਪੀ ਆਰ ਓ ਤੇ ਸ. ਗੁਰਵਿੰਦਰ ਸਿੰਘ ਨਿਜੀ ਸਹਾਇਕ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply