
ਭਿੱਖੀਵਿੰਡ, 23 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ)- ਅੱਜ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਕੌਮੀ ਜਰਨਲ ਸਕੱਤਰ ਸz: ਪਲਵਿੰਦਰ ਸਿੰਘ ਕੰਬੋਕੇ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਇਸ ਲਈ ਲੋਕ ਅਕਾਲੀ ਦਲ ਤੋਂ ਖੁਸ਼ ਹਨ ਅਤੇ ਆਉਣ ਵਾਲੀਆਂ 2017 ਦੀਆਂ ਚੋਣਾਂ ਦਾ ਰਾਹ 13 ਫਰਵਰੀ ਨੂੰ ਹੋਣ ਜਾ ਰਹੀ ਸ੍ਰੀ ਖਡੂਰ ਸਾਹਿਬ ਦੀ ਜਿਮਨੀ ਚੋਣ ਸਾਫ ਕਰ ਦੇਵੇਗੀ ਤੇ ਦੱਸ ਦੇਵੇਗੀ ਕਿ ਕੋਣ ਕਿੰਨੇ ਪਾਣੀ ਵਿੱਚ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਨਾਂ ਤੇ ਚੋਣ ਲੜੇਗੀ। ਇਸ ਸਮੇਂ ਉਨ੍ਹਾਂ ਨਾਲ ਸੁਖਬੀਰ ਸਿੰਘ, ਚੇਅਰਮੈਨ ਪੰਜਾਬ ਸਿੰਘ ਕੰਬੋਕੇ, ਸੁਖਦੇਵ ਸਿੰਘ ਮੈਂਬਰ, ਜੈਮਲ ਸਿੰਘ ਮੈਂਬਰ, ਮੁੱਖ ਮੈਂਬਰ ਸਾਹਿਬ ਸਿੰਘ, ਗੁਰਦੇਵ ਸਿੰਘ, ਵਿਜੇ ਕੁਮਾਰ ਆਦਿ ਹਾਜ਼ਰ ਸਨ।
Punjab Post Daily Online Newspaper & Print Media