Thursday, April 23, 2026

ਨਸ਼ਿਆਂ ਦੀ ਰੋਕਥਾਮ ਲਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਉਣ – ਜੋਸ਼ੀ

PPN2501201509

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਜਿ) ਰਿਟੇਲ ਵਿੰਗ ਵਲੋਂ ਲੋਕਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਅਤੇ ਇੰਨਾਂ ਦੇ ਮਾੜੇ ਪ੍ਰਭਾਵ ਸੰਬੰਧੀ ਇਕ ਸੈਮੀਨਾਰ ਪ੍ਰਧਾਨ ਸੰਜੀਵ ਭਾਟੀਆ, ਫਾਇਨਾਂਸ ਸੈਕਟਰੀ ਸੰਜੀਵ ਜੈਨ, ਜਨਰਲ ਸਕੱਤਰ ਪ੍ਰਦੀਪ ਭਾਟੀਆ ਅਤੇ ਸੰਯੁਕਤ ਸਕੱਤਰ ਰਜਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿਚ ਮੁਖ ਬੁਲਾਰੇ ਮਨੋਰੋਗ ਦੇ ਮਾਹਿਰ ਡਾਕਟਰ ਹਰਜੋਤ ਸਿਘ ਮੱਕੜ ਸਨ। ਇਸ ਮੌਕੇ ਮੁਖ ਮਹਿਮਾਨ ਦੇ ਤੌਰ ਤੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੌਂਸਲਰ ਅਮਨ ਐਰੀ, ਸੀਨੀਅਰ ਭਾਜਪਾ ਆਗੂ ਵਿਕਰਮ ਵਿਕੀ ਐਰੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਡਾ. ਜਗਦੀਸ਼ ਗੋਸਵਾਮੀ, ਡਾ. ਆਰ ਪੀ ਸਿੰਘ ਬੋਪਾਰਾਏ, ਡਾ. ਐਚ ਐਸ ਬੋਪਾਰਾਏ, ਡਾ. ਗੁਰਿੰਦਰ ਸਿੰਘ ਮੈਡੀਕਲ ਸਪੈਸਲਿਸਟ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਸ਼ਾਮਿਲ ਹੋਏ। ਇਸ ਮੌਕੇ ਮੁਖ ਮਹਿਮਾਨ ਅਨਿਲ ਜੋਸ਼ੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ। ਇਸ ਵਿਚ ਸਭ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਜਿਥੇ ਸਰਕਾਰ ਆਪਣੇ ਤੌਰ ਤੇ ਉਪਰਾਲੇ ਕਰ ਰਹੀ ਹੈ ਉਥੇ ਹੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕ ਕੈਂਪ, ਸੈਮੀਨਾਰ, ਪੈਦਲ ਮਾਰਚ, ਜਾਗਰੂਕ ਰੈਲੀਆਂ ਆਦਿ ਪ੍ਰੋਗਰਾਮ ਕਰਨੇ ਚਾਹੀਦੇ ਹਨ।
ਇਸ ਮੌਕੇ ਡਾ. ਮੱਕੜ ਨੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਦਿਨਂੋ ਦਿਨ ਵੱਧ ਰਿਹਾ ਹੈ ਜਿਹੜਾ ਕਿ ਇਕ ਖਤਰੇ ਦੀ ਘੰਟੀ ਹੈ। ਉਨਾਂ ਨੇ ਕਿਹਾ ਕਿ ਕੋਈ ਵੀ ਨਸ਼ਾ ਇੰਨਸਾਨ ਆਪਣੀ ਦ੍ਰਿੜ ਸ਼ਕਤੀ ਨਾਲ 10 ਦਿਨਾਂ ਵਿਚ ਹੀ ਛੱਡ ਸਕਦਾ ਹੈ। ਇਸ ਮੌਕੇ ਡਾ. ਹਰਲੀਨ ਕੌਰ, ਡਾ. ਕੰਵਲਜੀਤ ਕੌਰ, ਡਾ. ਨਗਮਾ ਠਾਕੁਰ, ਅਮਰਜੀਤ ਕਾਲਾ, ਰਾਜੂ ਛੇਹਰਟਾ, ਅਨੁਰਾਗ ਮੋਹਨ, ਸੰਦੀਪ ਸਿੰਘ,ਤਜਿੰਦਰਪਾਲ ਸਿੰਘ, ਰਾਘਵ ਅਹੂਜਾ, ਰਣਬੀਰ ਸਿੰਘ ਰਾਣਾ, ਰਾਮ ਸ਼ਰਮਾ, ਮੋਹਿਤ ਸਿੰਘ, ਤਮੰਨਾ ਵਰਮਾ, ਨਿਧੀ ਸ਼ਰਮਾ, ਅੰਕਿਤ ਭਾਟੀਆ, ਵਿਵੇਕ ਭਾਟੀਆ, ਰਾਜੀਵ ਭਾਟੀਆ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply