Saturday, August 8, 2026

ਵਰਸਿਟੀ ਵਿੱਚ ਸ਼ਾਸਤਰੀ ਸੰਗੀਤ ਦੇ ਬਨਾਰਸ ਘਰਾਣੇ ਦੇ ਪਦਮ ਭੂਸ਼ਣ ਪੰਡਿਤ ਰਾਜਨ ਤੇ ਪੰਡਿਤ ਸਾਜਨ ਮਿਸ਼ਰਾ ਨੇ ਕੀਤੀ ਸ਼ਿਰਕਤ

PPN2501201514

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸ਼ਾਸਤਰੀ ਸੰਗੀਤ ਦੇ ਬਨਾਰਸ ਘਰਾਣੇ ਦੀ ਵਿਸ਼ਵ ਵਿਖਿਆਤ ਗਾਇਕ ਜੋੜੀ ‘ਪਦਮ ਭੂਸ਼ਣ ਪੰਡਿਤ ਰਾਜਨ ਮਿਸ਼ਰਾ ਅਤੇ ਪੰਡਿਤ ਸਾਜਨ ਮਿਸ਼ਰਾ’ ਨੇ ਸ਼ਿਰਕਤ ਕੀਤੀ। ਵਿਭਾਗ ਦੇ ਵਿਦਿਆਰਥੀਆਂ ਨਾਲ਼ ਰੂਬਰੂ ਹੰਦੇ ਹੋਏ ਉਹਨਾਂ ਨੇ ਸੰਗੀਤ ਦੇ ਵਿਭਿੰਨ ਪਹਿਲੂਆਂ ਸਬੰਧੀ ਆਪਣੇ ਜੀਵਨ ਦੇ ਅਨੁਭਵ ਨੂੰ ਸਾਂਝਾ ਕੀਤਾ।
ਇਸ ਦੌਰਾਨ ਗੁਰਬਾਣੀ ਦੇ ਇੱਕ ਸ਼ਬਦ ‘ਜਗਤ ਮਹਿ ਝੂਠੀ ਦੇਖੀ ਪ੍ਰੀਤਿ’ ਤੋਂ ਇਲਾਵਾ ਸੰਗੀਤ ਦੀਆਂ ਕੁਝ ਹੋਰ ਬੰਦਿਸ਼ਾਂ ਦਾ ਸੰਖੇਪ ਗਾਇਨ ਵੀ ਕੀਤਾ। ਡਾ. ਜਸਵੰਤ ਸਿੰਘ, ਰਿਟ. ਪ੍ਰੋਫ਼ੈਸਰ ਕੁਰਕੁਸ਼ੇਤਰ ਯੂਨੀਵਰਸਿਟੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਭਾਗ ਦੇ ਮੁਖੀ ਅਤੇ ਡੀਨ ਪ੍ਰੋ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੇ ਅਧਿਆਪਕ ਡਾ. ਰਾਜੇਸ਼ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਤਜਿੰਦਰ ਗੁਲਾਟੀ, ਸ਼੍ਰੀ ਪ੍ਰਭਾਕਰ ਕਸ਼ਿਅਪ, ਸ. ਸੁਖਦੇਵ ਸਿੰਘ, ਸ਼੍ਰੀਮਤੀ ਕਿਰਨ ਅਮਰ, ਡਾ. ਮੁਰਲੀ ਮਨੋਹਰ, ਸ. ਨਰਿੰਦਰ ਸਿੰਘ, ਸ. ਚਰਨਜੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply