
ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗਣਤੰਤਰ ਦਿਵਸ ਮੌਕੇ ‘ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਕਰਨ ਵਾਲੀਆਂ 18 ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਵਿਚ ਮਿਸ ਪਾਰੁਲ ਪਟਿਆਲਾ, ਜਗਜੀਤ ਸਿੰਘ ਫ਼ਿਰੋਜਪੁਰ, ਸਾਬਕਾ ਹੌਲਦਾਰ ਕਰਨੈਲ ਸਿੰਘ ਫ਼ਿਰੋਜਪੁਰ, ਡਾ. ਅਚਾਰਿਆ ਸੁਭਾਸ ਪੁਰੀ ਸੀਨੀਅਰ ਪੱਤਰਕਾਰ ਅਤੇ ਸਮਾਜਸੇਵੀ ਗੁਰਦਾਸਪੁਰ, ਬੂਵਨ ਪ੍ਰੀਤ ਸਿੰਘ ਢੀਂਗਰਾ ਸੰਗਰੂਰ, ਓਮ ਪ੍ਰਕਾਸ਼ ਓਪਧਿਆਏ ਕੁਲਪਤੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ, ਆਨੰਦ ਸਾਗਰ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ, ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ, ਕੁਲਵੀਰ ਸਿੰਘ ਸੁਨਾਮ (ਸੰਗਰੂਰ), ਗੁਰਚਰਨ ਸਿੰਘ ਸਾਇੰਸ ਮਾਸਟਰ ਢੁੱਡੀਕੇ (ਮੋਗਾ), ਡਾ. ਦਲਜੀਤ ਸਿੰਘ ਬਾਗਵਾਨੀ ਵਿਕਾਸ ਅਫ਼ਸਰ-ਕਮ-ਪ੍ਰੋਜੈਕਟ ਅਫ਼ਸਰ ਸੈਂਟਰ ਆਫ਼ ਅੱੈਕਸੀਲੈਸ ਫਾਰ ਵੈਜੀਟੇਬਲਜ਼ ਕਰਤਾਰਪੁਰ, ਵਿਨਾਇਕ ਸਰੀਨ ਸ਼ਹੀਦ ਭਗਤ ਸਿੰਘ ਨਗਰ, ਡਾ. ਇੰਦਰਪ੍ਰੀਤ ਕੌਰ ਪਟਿਆਲਾ, ਡਾ. ਸੁਨੀਲ ਬਾਂਸਲ ਮੈਡੀਕਲ ਅਫ਼ਸਰ ਮਲੋਟ, ਗੁਰਮੇਜ਼ ਸਿੰਘ ਗਿੱਲ ਮਲਟੀ ਐਂਡ ਸੁਪਰਸ਼ਪੈਸਲਿਟੀ ਹਸਪਤਾਲ ਜਲੰਧਰ, ਨਵਰਾਜ ਸਰੋਆ, ਸ.ਪ.ਸ. ਪੱਲੀ ਉਚੀ ਸਹੀਦ ਭਗਤ ਸਿੰਘ ਨਗਰ, ਰਾਹੁਲ ਵਰਮਾ ਲੁਧਿਆਣਾ ਅਤੇ ਬਲਦੇਵ ਭਾਰਤੀ ਉਪ ਪ੍ਰਧਾਨ ਨਗਰ ਕੌਸ਼ਲ ਸਹੀਦ ਭਗਤ ਸਿੰਘ ਨਗਰ ਸ਼ਾਮਲ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਵੀ 70 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media