Sunday, June 28, 2026

ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟਡੀਜ਼, ਭੋਖੜਾ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ

PPN2701201610ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਸ.ਅੇਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟਡੀਜ਼, ਭੋਖੜਾ ਵਿਖੇ ਅੱਜ 67ਵੇ. ਗਣਤੰਤਰ ਦਿਨਸ ਦੇ ਸੰਭਧ ਵਿਚ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ ਰਾਜੇਸ਼ ਸਿੰਗਲਾ ਨੇ ਕਾਲਜ ਦੀ ਮੈਨਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੇਖ ਮੁਕਾਬਲੇ, ਪੋਸਟਰ ਮੇਕਿੰਗ ਆਦਿ ਗਤੀਵਿਧੀਆਂ ਵਿਚ ਭਾਗ ਲਿਆ।ਇਸ ਮੌਕੇ ਤੇ ਡਾਂ. ਰਾਜੇਸ਼ ਸਿੰਗਲਾ ਨੇ ਵਿਦਿਆਰੀਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਮਹਾਨਤਾ ਅਤੇ ਭਾਰਤੀ ਸੰਵਿਧਾਨ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ 26 ਨਵੰਬਰ 1949 ਈ: ਨੂੰ ਭਾਰਤੀ ਸਵਿਧਾਨ ਨੂੰ ਸਵਿਕਾਰ ਕੀਥਾ ਗਿਆ ਪਰ ਇਸਨੂੰ 26 ਜਨਵਰੀ, 1950 ਈ: ਨੂੰ ਲਾਗੂ ਕੀਤਾ ਗਿਆ। ਇਸ ਤੋਂ ਮਗਰੋਂ ਪ੍ਰੋ: ਜਗਸੀਰ ਸਿੰਘ ਨੇ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਦਿੰਦਿਆ ਦਸਿਆ ਕਿ ਭਾਰਤੀ ਸੰਵਿਧਾਨ ਲਿਖਤੀ ਤੇ ਵਿਸ਼ਾਲ ਸੰਵਿਧਾਨ ਹੈ। ਡਾ. ਭੀਮ ਰਾਓ ਅੰਬੇਦਕਰ ਦੀ ਅਧਿਆਕਸ਼ਤਾ ਅਧੀਨ 2 ਸਾਲ 11 ਮਹਿਨੇ 18 ਦਿਨ ਦੀ ਧਰਾਵਾਂ ਤੇ 9 ਸੂਚੀਆਂ ਵਿਸ ਵੰਡਿਆ ਹੋਇਆ ਹੈ। ਪ੍ਰੋ: ਸਾਹਿਬ ਨੇ ਭਾਰਤੀ ਸੰਵਿਧਾਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਸਮਾਗਮ ਨੂੰ ਅੱਗੇ ਤੋਰਦੇ ਹੋਏ ਪ੍ਰੋ: ਸਵੀਪ ਖੁਰਮੀ ਨੇ ਭਾਰਤੀ ਅਜਾਦੀ ਦੇ ਸੰਘਰਸ਼ ਤੇ ਦੇਸ਼ ਵਾਸੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਦੀ ਗੱਲ ਕੀਤੀ ਅਤੇ ਦੱਸਿਆ ਕਿ ਅੱਜ ਅਸੀ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਾਸੀ ਹਾਂ। ਇਸ ਲਈ ਸਾਨੂੰ ਦੇਸ਼ ਦੇ ਨਾਗਰਿਕ ਹੋਣ ਤੇ ਨਾਤੇ ਆਪਣੇ ਫਰਜਾਂ ਅਤੇ ਅਧਿਕਾਰਾਂ ਬਾਰੇ ਸੁਚੇਤ ਹੋਯਾ ਚਾਹਿਦਾ ਹੈ। ਪ੍ਰੋ: ਸਾਹਿਬ ਨੇ ਕਿਹਾ ਕਿ ਜਿਥੇ ਅਸੀਂ ਅਧਿਕਾਰਾਂ ਬਾਰੇ ਸੁਚੇਤ ਹਾਂ ਉੱਥੇ ਸਾਨੂੰ ਫਰਜਾਂ ਪ੍ਰਤੀ ਵੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਇਸ ਤੋਂ ਮਗਰੋਂ ਮੈਨਜਮੈਟ ਕਮੇਟੀ ਅਤੇ ਪ੍ਰੋ: ਰਾਜੇਸ਼ ਸਿੰਗਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply