Monday, August 10, 2026

 ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਕੀਤਾ ਗਿਆ ਭੱਦਾ ਮਜ਼ਾਕ – ਜਥੇਦਾਰ

G. Gurbachan Singh

ਅੰਮ੍ਰਿਤਸਰ, 29 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਨੂੰ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਇਕ ਅਜ਼ਾਦ ਮੁਲਕ ਵਿੱਚ ਰਹਿੰਦਿਆਂ ਭੱਦਾ ਮਜਾਕ ਕੀਤਾ ਗਿਆ ਹੈ। ਜਦਕਿ ਇਸ ਦੇਸ਼ ਨੂੰ ਅਜਾਦ ਕਰਵਾਉਣ ਲਈ ਸਿੱਖ ਕੌਮ ਨੇ 87% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਇਸ ਪਰੇਡ ਵਿਚ ਫਰਾਂਸ ਦੇ ਰਾਸ਼ਟਰਪਤੀ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ, ਜਿਸ ਵਿਚ ਉਨ੍ਹਾਂ ਨੇ ਫੋਜ ਦੀਆਂ ਵੱਖ-ਵੱਖ ਟੁੱਕੜੀਆਂ ਵੱਲੋਂ ਸਲਾਮੀ ਵੀ ਲਈ ਪ੍ਰੰਤੂ ਇਸ ਵਿਚ ਸਿੱਖਾਂ ਦੀ ਫੌਜੀ ਟੁਕੜੀ ਨੂੰ ਨਾ ਹੋਣ ਕਰਕੇ ਜਿਥੇ ਸਿੱਖ ਸਮਾਜ ਦੇ ਮਨ੍ਹਾਂ ਉਪਰ ਭਾਰੀ ਸੱਟ ਵੱਜੀ ਹੈ ਓਥੇ ਫਰਾਂਸ ਦੇ ਰਾਸ਼ਟਰਪਤੀ ਕੋਲ ਸਿੱਖਾਂ ਦੀ ਦਸਤਾਰ ਦਾ ਮੁੱਦਾ ਉਠਾਉਂਦੇ ਅਤੇ ਫਰਾਂਸ ਵਿਚ ਵੱਸਦੇ ਸਿੱਖਾਂ ਦੀ ਦਸਤਾਰ ਪੁਰ ਲੱਗੀ ਪਾਬੰਦੀ ਨੂੰ ਹਟਾਉਣ ‘ਤੇ ਜੋਰ ਦਿੰਦੇ ਪ੍ਰੰਤੂ ਕੇਂਦਰ ਸਰਕਾਰ ਨੇ ਇਸ ਮੌਕੇ ਨੂੰ ਗੁਆ ਦਿੱਤਾ ਹੈ, ਜੋ ਸਿੱਖਾਂ ਨਾਲ ਭਾਰੀ ਬੇਇਨਸਾਫੀ ਕੀਤੀ ਗਈ ਹੈ।
ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਵਿਚ ਕੁੱਝ ਹੱਦ ਤੱਕ ਸਿੱਖ ਵੀ ਜਿੰਮੇਵਾਰ ਹਨ, ਕਿਉਂਕਿ ਅਸੀਂ ਆਪੋ ਵਿਚ ਵੰਡੇ ਹੋਏ ਹਾਂ। ਜਿਸ ਕਰਕੇ ਬਹੁਤ ਸਾਰੇ ਪੰਥਕ ਮੁੱਦਿਆਂ ਤੇ ਜਿਸ ਤਰ੍ਹਾਂ ਅਰਦਾਸ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸ਼ੋਸ਼ਲ ਮੀਡੀਆ ‘ਤੇ ਗੁਰੂ ਸਾਹਿਬਾਨਾਂ ਲਈ ਭੱਦੀ ਸ਼ਬਦਾਵਲੀ ਪੜ-ਸੁਣ ਕੇ ਵੀ ਅਸੀਂ ਮੂਕ ਦਰਸ਼ਕ ਬਣੇ ਹੋਏ ਹਾਂ ਇਸ ਪੰਥਕ ਮੁੱਦਿਆਂ ਵਾਸਤੇ ਸਾਰੀ ਸਿੱਖ ਕੌਮ ਇਕ ਪਲੇਟ ਫਾਰਮ ‘ਤੇ ਇਕੱਠੀ ਹੋਵੇ ਅਤੇ ਇਸ ਵਿਚ ਸਿੱਖ ਬੁੱਧੀਜੀਵੀ, ਪੰਥਕ ਵਿਦਵਾਨ ਵੀ ਅੱਗੇ ਆਉਣ। ਜਿਸ ਨਾਲ ਪੰਥ ਦੀ ਚੜ੍ਹਦੀ ਕਲਾ ਹੋ ਸਕੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply