Friday, August 7, 2026

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ਼ ਖਿਡਾਰੀ ਨੇ 53 ਓਪਨ ਨੈਸ਼ਨਲ ਸਕੇਟਿੰਗ ਵਿੱਚ ਜਿੱਤਿਆ ਕਾਂਸੀ ਮੈਡਲ

PPN3001201607

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਦੇ ਵਿਦਿਆਰਥੀ ਹਰਮਨਦੀਪ ਸਿੰਘ +1 ਆਰਟਸ ਨ ਕਾਂਸੀ ਮੈਡਲ ਅਤੇ ਸਿਮਰਨਦੀਪ ਕੌਰ ਨੇ ਪੂਨਾ ਵਿਖੇ ਹੋਈ 53 ਓਪਨ ਨੈਸ਼ਨਲ ਸਕੇਟਿੰਗ 2015-2016 ਦੌਰਾਨ ਸ਼ਮੂਲੀਅਤ ਕੀਤੀ।ਨੈਸ਼ਨਲ ਵਿੱਚ 22 ਰਾਜਾਂ ਨੇ ਭਾਗ ਲਿਆ ।ਹਰਮਨਦੀਪ ਸਿੰਘ ਅਤੇ ਸਿਮਰਨਦੀਪ ਕੌਰ ਨੇ ਇਸ ਸਾਲ (2015-16) ਵਿੱਚ 3 ਨੈਸ਼ਨਲ ਖੇਡਾਂ ਵਿੱਚ ਮੈਡਲ ਪ੍ਰਾਪਤ ਕੀਤੇ ਹਨ। ਹਰਮਨਦੀਪ ਸਿੰਘ ਇਕੱਲੇ ਵਿਦਿਆਰਥੀ ਨੇ ਪੰਜਾਬ ਭਰ ਵਿਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਵਿੱਚ 26 ਜਨਵਰੀ ਤੇ ਇਸ ਵਿਦਿਆਰਥੀਆ ਨੂੰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸz: ਚਰਨਜੀਤ ਸਿੰਘ ਚੱਢਾ ਵੱਲੋ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੌਰ ਅਤੇ ਸਕੂਲ ਦੇ ਮੈਂਬਰ ਇੰਚਾਰਜ ਸ:ਰਾਜਮਹਿੰਦਰ ਸਿੰਘ ਮਜੀਠਾ, ਇੰਜੀ. ਜਸਪਾਲ ਸਿੰਘ ਨੇ ਅਤੇ ਇੰਜੀ. ਨਵਦੀਪ ਸਿੰਘ ਨੇ ਦੋਵਾਂ ਬੱਚਿਆਂ ਦਾ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply