Wednesday, August 12, 2026

ਸਸਸਸ(ਲੜਕੇੇ) ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਰੋਜ਼ਾ ਨਾਨ-ਰੈਜ਼ੀਡਨਸ਼ੀਇਲ ਟੇ੍ਰਨਿੰਗ ਲਗਾਈ

PPN3001201615

ਅੰਮ੍ਰਿਤਸਰ, 30 ਜਨਵਰੀ (ਪ.ਪ)- ਸਥਾਨਿਕ ਸਸਸਸ (ਲੜਕੇੇ) ਮਲੋਟ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਰੋਜ਼ਾ ਨਾਨ-ਰੈਜ਼ੀਡਨਸ਼ੀਇਲ ਟੇ੍ਰਨਿੰਗ ਲਗਾਈ ਗਈ। ਜਿਸ ਵਿਚ ਬਤੌਰ ਰਿਸੋਰਸ ਪਰਸਨ ਦੀ ਭੁਮਿਕਾ ਡਾ. ਹਰੀਭਜਨ ਪ੍ਰਿਯਦਰਸ਼ੀ ਨੇ ਨਿਭਾਈ। ਉਹਨਾਂ ਨੇ ਮੈਂਬਰ ਸਾਹਿਬਾਨਾਂ ਨੂੰ ਸਿੱਖਿਆ ਦਾ ਅਧਿਕਾਰ ਅਤੇ ਸਰਵ ਸਿੱਖਿਆ ਅਭਿਆਨ ਦੀਆਂ ਵੱਖ-2 ਸਕੀਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।ਪ੍ਰਿੰਸੀਪਲ ਸ਼੍ਰੀ ਵਿਜੈ ਗਰਗ ਨੇ ਆਏ ਹੋਏ ਮੈਂਬਰ ਸਾਹਿਬਾਨਾਂ ਦਾ ਸਵਾਗਤ ਕੀਤਾ ਅਤੇ ਸਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਇਹ ਯਤਾਨ ਬਹੁਤ ਵੱਧੀਆ ਹੈ ਜਿਸ ਨਾਲ ਸਕੂਲ ਅਤੇ ਮਾਤਾ-ਪਿਤਾ ਵਿਚਕਾਰ ਸਾਂਝ ਪੈਦਾ ਹੁੰਦੀ ਹੈ।ਇਸ ਮੌਕੇ ਸ਼੍ਰੀ ਸੁਦਰਸ਼ਨ ਜੱਗਾ ਨੇ ਆਰ.ਟੀ.ਆਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਪ੍ਰਬੰਧ ਵਿਚ ਪਾਰਦਰੀਸ਼ਤਾ ਆਉਂਦੀ ਹੈ। ਇਸ ਮੌਕੇ ਸ. ਹਿੰਮਤ ਸਿੰਘ ਨੇ ਵੀ ਮਾਨਵਤਾ ਬਾਰੇ ਆਪਣੇ ਵਿਚਾਰ ਰੱਖੇ ਅਤੇ ਇਸ ਐਸ.ਐਮ.ਸੀ ਮੈਂਬਰਾਂ ਨੂੰ ਸਕੂਲ ਪ੍ਰਬੰਧ ਨੂੰ ਸੂਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਕਰਨ ਕਿਹਾ। ਸ਼੍ਰੀ ਸ਼ਿੰਦਰਪਾਲ ਨੇ ਇਸ ਟੇ੍ਰਨਿੰਗ ਲਈ ਰਿਫਰੈਸ਼ਮੈਂਟ ਅਤੇ ਖਾਣੇ ਦੇ ਪ੍ਰਬੰਧ ਦੇ ਨਾਲ-ਨਾਲ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਕੀਤਾ

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply