ਵਧੀਕੀਆਂ ਕਰਨ ਵਾਲਿਆਂ ਨੂੰ ਲੇਖਾ ਦੇਣਾ ਪਵੇਗਾ- ਕੈਪਟਨ ਅਮਰਿੰਦਰ

ਸੰਦੌੜ, 31 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕਮ ਧਿਰ ਉੱਤੇ ਸੂਬੇ ਪੰਜਾਬ ਦਾ ਹਰ ਪੱਖੋਂ ਨੁਕਸਾਨ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਲੋਕਾਂ ਨੂੰ ਅਕਾਲੀ ਦਲ, ਭਾਜਪਾ ਤੇ ਆਪ ਪਾਰਟੀ ਦੀਆਂ ਚਾਲਾਂ ਵਿਚ ਨਾ ਆਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਪਹਿਲੇ ਨੰਬਰ ਤੇ ਆਉਣ ਵਾਲਾ ਸੂਬਾ ਪੰਜਾਬ ਹੋਰ ਸੂਬਿਆਂ ਦੇ ਵਿਕਾਸ ਤੋਂ ਪਛੜ ਕੇ 19 ਨੰਬਰ ਤੇ ਆ ਗਿਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਇਨ੍ਹਾਂ ਹੁਕਮਰਾਨਾਂ ਨੂੰ ਆਪਣੀਆਂ ਕੀਤੀਆਂ ਦਾ ਲੇਖਾ ਜੋਖਾ 2017 ਦੀਆਂ ਚੋਣਾਂ ਤੋਂ ਬਾਅਦ ਦੇਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਹਲਕਾ ਮਾਲੇਰਕਟੋਲਾ ਦੇ ਕਸਬਾ ਸੰਦੌੜ ਵਿਚ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਮੈਡਮ ਰਜੀਆ ਸੁਲਤਾਨਾ ਦੀ ਅਗਵਾਈ ਹੇਠ ਕਰਵਾਈ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰਖਦਿਆ ਮਿਸਨ 2017 ਤਹਿਤ ਵਰਕਰਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਸਵਾਲਾਂ ਜੁਆਬਾਂ ਦੇ ਜੁਆਬ ਕੈਪਟਨ ਸਾਹਿਬ ਵਲੋਂ ਦਿਤੇ ਗਏ। ਇਹ ਮੀਟਿੰਗ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲ ਰਹੀਆਂ ਹਨ, ਪਰ ਸਰਕਾਰ ਨੇ ਖਰੀਦ ਦੇ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ। ਜਿਸ ਕਾਰਨ ਕਿਸਾਨਾਂ ਨੂੰ ਖੁਦਕੁਸੀਆਂ ਕਰਨੀਆਂ ਪੈ ਰਹੀਆਂ ਹਨ ਉਨ੍ਹਾਂ ਬਾਦਲ ਪਰਿਵਾਰ ਉੱਤੇ ਆਪਣਾ ਘਰ ਭਰਨ ਦੇ ਦੋਸ਼ ਲਾਏ।ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਸੂਬੇ ਵਿਚ ਕਿਸਾਨੀ ਅਤੇ ਨੋਜੁਆਨੀ ਤਬਾਹੀ ਕੰਢੇ ਪੁੱਜ ਗਈ ਹੈ ਅਤੇ ਜਿਸ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਅਜੋਕੀ ਨੋਜੁਆਨਾਂ ਪੀੜੀ ਨੂੰ ਨਸਿਆ ਦੇ ਲੜ੍ਹ ਲਾ ਦਿਤਾ ਗਿਆ ਹੈ ਜੇਕਰ ਅਜੇ ਵੀ ਕੋਈ ਰੋਕ ਨਹੀ ਲਾਈ ਗਈ ਤਾਂ ਆਉਣ ਵਾਲੀਆਂ ਪੀੜੀਆਂ ਅਤੇ ਪੰਜਾਬ ਭਵਿਖ ਧੁੰਦਲਾ ਹੋ ਜਾਵੇਗਾ । ਸਨਅਤ ਸੂਬੇ ਤੋਂ ਬਾਹਰ ਚਲੀ ਗਈ, ਸੂਬੇ ਦੇ ਵਿਕਾਸ ਵਿਚ ਖੜੋਤ ਆ ਗਈ, ਸਰਕਾਰੀ ਅਦਾਰਿਆਂ ਵਿਚ ਮੁਲਾਜ਼ਮਾਂ ਦੀ ਘਾਟ ਹੈ, ਕਰਮਚਾਰੀਆਂ ਨੂੰ ਤਨਖਾਹਾਂ ਦਾ ਭੁਗਤਾਨ ਵੇਲੇ ਸਿਰ ਨਹੀਂ ਹੋ ਰਿਹਾ, ਪੈਨਸਨਰ ਵੀ ਆਪਣੀਆਂ ਬੁਢਾਪਾ ਪੈਨਸਨਾਂ ਨੂੰ ਪ੍ਰਾਪਤ ਕਰਨ ਲਈ ਭੁੱਖੇ ਮਰ ਰਹੇ ਹਨ, ਬਿਜਲੀ ਦੀਆਂ ਦਰਾਂ ਵਿਚ ਬੇਲੋੜਾ ਵਾਧਾ ਕਰ ਦਿੱਤਾ ਹੈ। ਉਨਾਂ ਆਪ ਪਾਰਟੀ ਦੇ ਸੰਸਥਾਪਕ ਅਤੇ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਤਿੱਖੇ ਬੋਲਾਂ ਵਿਚ ਕਿਹਾ ਕਿ ਕੇਜਰੀਵਾਲ ਦੀ ਸਰਕਾਰ ਨੇ ਆਪਣੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਦਿਲੀ ਦੇ ਵਿਚ ਅੱਜ ਸਫਾਈ ਕਰਮਚਾਰੀ ਆਪਣੀਆਂ ਤਨਖਾਹਾਂ ਨੂੰ ਪ੍ਰਾਪਤ ਕਰਨ ਦੀ ਆਸ ਵਿਚ ਹੜਤਾਲ ਤੇ ਬੈਠੇ ਹਨ ।ਉਨ੍ਹਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਉੱਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਬਹਾਲ ਰੱਖਣ ਤੋਂ ਇਲਾਵਾ ਗਰੀਬ ਲੋਕਾਂ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਵਿਚ ਵਾਧਾ ਕੀਤੇ ਜਾਣ ਦਾ, ਬੇਰੋਜਗਾਰੀ ਨੂੰ ਘਟਾਉਣ ਲਈ ਹਰੇਕ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ।
ਉਪਰੰਤ ਮੈਡਮ ਰਜੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪ ਪਾਰਟੀ ਵਿਚ ਕੋਈ ਵੀ ਲੀਡਰਾਂ ਨੂੰ ਤਜਰਬਾ ਨਹੀਂ ਹੈ ਉਨਾਂ ਤੇ ਵਿਸਵਾਸ ਕਰਨ ਸੂਬੇ ਦੀ ਵਿਕਾਸੀ ਕਾਰਜਾਂ ਨੂੰ ਨਿਘਾਰਤਾ ਵੱਲ ਲੈ ਕੇ ਜਾਣਾ ਹੈ । ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਕਾਂਗਰਸ ਪਾਰਟੀ ਦੇ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਖੜੇ ਰਹਿਣਗੇ। ਪੰਜਾਬ ਦੇ ਲੋਕ ਅਕਾਲੀ ਭਾਜਪਾ ਤੋਂ ਅੱਕ ਚੁੱਕੇ ਹਨ ਅਤੇ ਹੁਣ ਜਲਦ ਹੀ ਇਨ੍ਹਾਂ ਤੋਂ ਛੁਟਕਾਰਾ ਚਾਹੁੰਦੇ ਹਨ, ਉਨ੍ਹਾਂ ਕਿਹਾ ਕਿ ਅੱਜ ਇੱਕਠ ਨੇ ਸਾਬਿਤ ਕਰ ਦਿਤਾ ਹੈ ਕਿ ਲੋਕਾਂ ਦੇ ਦਿਲਾਂ ਦੇ ਵਿਚ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪਿਆਰ ਨੇ ਕਾਂਗਰਸ ਪਾਰਟੀ ਵਿਚ ਨਵਾਂ ਜੋਸ਼ ਪੈਦਾ ਕੀਤਾ ਹੈ ਅਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਅਕਾਲੀ ਭਾਜਪਾ ਨੂੰ ਵੱਡੀ ਪੱਧਰ ਤੇ ਹਰਾ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਕੈਪਟਨ ਸਾਹਿਬ ਨੇ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਨੂੰ ਬਣਾਉਣ ਦਾ, ਸਗਨ ਸਕੀਮ ਅਤੇ ਪੈਨਸਨਾਂ ਨੂੰ ਵਧਾਉਣ ਦਾ ਵੀ ਵਚਨ ਦਿਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ‘ਮਹਾਂ ਗੱਠਜੋੜ’ ਦੀ ਸੰਭਾਵਨਾ ਰੱਦ ਕਰਦਿਆਂ ਕਿਹਾ ਕਿ ਏਥੇ ਕਾਂਗਰਸ ਪਾਰਟੀ ਖੁਦ ਚੋਣਾਂ ਜਿੱਤਣ ਦੇ ਸਮਰੱਥਾਂ ਵਿਚ ਹੈ ।
ਇਸ ਮੌਕੇ ਇਸ ਮੌਕੇ ਬੀਬੀ ਨਿਸ਼ਾਤ ਅਖਤਰ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝਨੇਰ, ਜਸਪਾਲ ਸਿੰਘ ਸੇਖੋਂ ਝਨੇਰ, ਡਾ. ਜਗਰੂਪ ਸਿੰਘ ਸੰਦੌੜ, ਹਿੰਮਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਘੁੱਲਾ, ਮਹੰਤ ਜਸਪਾਲ ਦਾਸ ਹਥਨ ਸਰਪੰਚ ਇਕਬਾਲ ਸਿੰਘ ਜਾਤੀਵਾਲ, ਨਿਰਮਲ ਸਿੰਘ ਨਿੱਕਾ ਝਨੇਰ, ਰੋਜਾ ਸੰਧੂ, ਮਾਸਟਰ ਗੁਲਜਾਰ ਸਿੰਘ ਚੱਕ, ਸੁਖਵਿੰਦਰ ਸਿੰਘ ਲਾਲੀ ਖੁਰਦ, ਸੁੱਖਾ ਧਾਲੀਵਾਲ ਦਸੌਧਾ ਸਿੰਘ ਵਾਲਾ, ਸਰਪੰਚ ਰੌਸਨ ਖਾਂ ਧਲੇਰ, ਪੰਚ ਬਲਵੰਤ ਸਿੰਘ ਮਹੋਲੀ, ਸੁਖਵਿੰਦਰ ਸਿੰਘ ਝਨੇਰ , ਸੁਖਵਿੰਦਰ ਸਿੰਘ ਰਾਠੀ, ਬਲ਼ੋਰ ਸਿੰਘ ਕਲਿਆਣ, ਮਨਜੀਤ ਸਿੰਘ ਕਲਿਆਣ, ਮਨਜੀਤ ਸਿੰਘ ਬਵੇਜਾ, ਵਿਸਾਖਾ ਸਿੰਘ ਮਹੌਲੀ ਕਲਾਂ, ਹਰਮਿੰਦਰ ਕਾਲਾ ਚੀਮਾ,ਕਿਸਾਨ ਸੈਲ ਦੇ ਸੂਬਾ ਸਕੱਤਰ ਸੁਖਬੀਰ ਸਿੰਘ ਢਿਲੋਂ ਕਸਬਾ ਭੁਰਾਲ, ਗੁਲਾਮ ਹੁਸੈਨ, ਹਾਕਮ ਸਿੰਘ ਬਾਬਾ ਸੰਦੌੜ, ਨੰਬਰਦਾਰ ਰਿੰਪੀ ਧਾਲੀਵਾਲ ਦਸੌਧਾ ਸਿੰਘ ਵਾਲਾ, ਸਰਪੰਚ ਮੇਜਰ ਸਿੰਘ ਬੁਰਜ, ਮਨਪ੍ਰੀਤ ਸਿੰਘ ਮਿੰਟੂ ਆੜਤੀਆ, ਡਾ. ਸਤਪਾਲ ਸਿੰਘ ਖੁਰਦ, ਬੁੱਧ ਸਿੰਘ ਮਿੱਠੇਵਾਲ, ਯੂਥ ਆਗੂ ਅਮਨਦੀਪ ਸਿੰਘ ਅਮਨਾ, ਗੁਰਚਰਨ ਸਿੰਘ ਬਾਪਲਾ, ਬਲਜਿੰਦਰ ਸਿੰਘ ਚੀਨਾ, ਦਰਬਾਰਾ ਸਿੰਘ ਪੀ.ਏ, ਬਾਬਾ ਨਜੀਰ ਮਿੱਠੇਵਾਲ, ਬਾਬਾ ਕਰਮ ਸਿੰਘ ਚੱਕ, ਰਣਜੀਤ ਸਿੰਘ ਹੁਸੈਨਪੁਰਾ, ਚਰਨਜੀਤ ਸਿੰਘ ਧਲੇਰ ਆਦਿ ਹਾਜਰ ਸਨ।
Punjab Post Daily Online Newspaper & Print Media