Friday, March 6, 2026

ਨੁੱਕੜ ਨਾਟਕਾਂ ਰਾਹੀ ਲੌਕਾਂ ਨੂੰ ਐਚ. ਆਈ. ਵੀ (ਏਡਜ਼) ਬਾਰੇ ਕੀਤਾ ਜਾਗਰੂਕ

PPN3101201604

ਜੰਡਿਆਲਾ ਗੁਰੂ, 31 ਜਨਵਰੀ (ਹਰਿੰਦਰ ਪਾਲ ਸਿੰਘ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵੱਲੋਂ ਤਾਰਾ ਆਰਟਸ ਦੇ ਕਲਾਕਾਰਾਂ ਨੇ ਸਿਵਲ ਸਰਜਨ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਐਸ. ਐਮ. ਓ ਮਾਨਾਵਾਲਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਨਵਾਂ ਪਿੰਡ ਤੇ ਨਿਜ਼ਾਮਪੁਰਾ ਵਿਖੇ ਬਲਾਕ ਐਜੂਕੇਟਰ ਚਰਨਜੀਤ ਸਿੰਘ ਦੀ ਦੇਖ ਰੇਖ ਵਿੱਚ ਐਚ. ਆਈ. ਵੀ. ਏਡਜ਼ ਤੇ ਆਧਾਰਿਤ ਨੁੱਕੜ ਨਾਟਕ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ।ਨਾਟਕ ਵਿੱਚ ਦੱਸਿਆ ਗਿਆ ਕਿ ਐਚ. ਆਈ. ਵੀ ਏਡਜ਼ ਤੋਂ ਬਚਣ ਦਾ ਇੱਕੋ ਇੱਕ ਇਲਾਜ ਹੈ ਇਸ ਦੀ ਸਹੀ ਜਾਣਕਾਰੀ।ਐਚ. ਆਈ. ਵੀ ਦੇ ਫੈਲਣ ਦੇ ਮੁੱਖ ਚਾਰ ਕਾਰਨ ਕੀ ਹਨ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਨਾਟਕ ਵਿਚ ਇਹ ਵੀ ਦੱਸਿਆ ਗਿਆ ਕਿ ਖਾਸ ਕਰਕੇ ਟੀਕਿਆਂ ਦਾ ਨਸ਼ਾ ਕਰਨ ਵਾਲੇ, ਟੀ.ਬੀ ਦੇ ਮਰੀਜ਼, ਯੋਨ ਰੋਗ ਵਾਲੇ ਵਿਅਕਤੀਆਂ ਵਿਚ ਇਸ ਦੇ ਫੈਲਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ।ਖੂਨ ਦੀ ਜਾਂਚ ਬਾਰੇ ਸਰਕਾਰੀ ਹਸਪਤਾਲ ਵਿਚ ਆਈ. ਸੀ. ਟੀ. ਸੀ ਕੇਂਦਰ ਤੇ ਦਵਾਈ ਲਈ ੲ.ੇ ਆਰ. ਟੀ ਕੇਂਦਰ ਬਾਰੇ ਦਸਿਆ ਗਿਆ। ਰਵਿੰਦਰ ਰਵੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਨਾਟਕ ਵਿਚ ਇਕ ਵਿਅਕਤੀ ਆਪਣਾ ਨਸ਼ਾ ਪੂਰਾ ਕਰਨ ਲਈ ਘਰ ਦਾ ਸਮਾਨ ਤੱਕ ਵੇਚ ਦਿੰਦਾ ਹੈ ਤੇ ਘਰਵਾਲੀ ਤੋਂ ਪੈਸੇ ਨਾ ਮਿਲਣ ‘ਤੇ ਕੁੱਟਮਾਰ ਕਰਦਾ ਹੈ। ਕਲਾਕਾਰਾਂ ਨੇ ਗੀਤ ਸੰਗੀਤ, ਹਾਸਰਸ ਤੇ ਭਾਵੁਕਤਾ ਨਾਲ ਲੋਕਾਂ ਦਾ ਨਾਟਕ ਰਾਹੀਂ ਭਰਪੂਰ ਮਨੋਰੰਜ਼ਨ ਕੀਤਾ।ਇਸ ਵਿੱਚ ਕਲਾਕਾਰ ਸੁਰਿੰਦਰ ਖਿਲਚੀਆਂ, ਅਜੇ ਕੁਮਾਰ, ਜੱਸ ਕੋਟੀ, ਦੀਪਕ, ਸੁਮੀਤ ਭਗਤ ਤੇ ਰਵਿੰਦਰ ਰਵੀ ਨੇ ਆਪਣੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਅਤੇ ਲੋਕਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਐੱਚ. ਆਈ. ਵੀ (ਏਡਜ਼) ਬਾਰੇ ਜਾਣਕਾਰੀ ਦਿੱਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply