
ਬਠਿੰਡਾ, 1 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲਲਿਤ ਕਲਾ ਅਕਾਦਮੀ ਚੰਡੀਗੜ ਦੀ ਦੇਖਰੇਖ ਹੇਠ ਵਿਰਾਸਤੀ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਪਿਛਲੇ ਤਿੰਨ ਦਿਨਾਂ ਤੋ ਚਲ ਰਹੀ ਚਿੱਤਰਕਾਰੀ ਵਰਕਸ਼ਾਪ ਦੇ ਆਖ਼ਰੀ ਦਿਨ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਵਰਕਸ਼ਾਪ ਵਿੱਚ ਪਹੁੰਚੇ ਪੰਜਾਬ ਪੱਧਰ ਦੇ 12 ਚਿੱਤਰਕਾਰਾਂ ਦਾ ਜਿਨਾਂ ਵਿੱਚ ਅਮਰਜੀਤ ਸਿੰਘ ਬਠਿੰਡਾ, ਅਸ਼ਵਨੀ ਵਰਮਾ ਟਾਡਾਂ ਉੜਮੁੜ, ਭਾਰਤ ਭੂਸ਼ਨ ਜਲੰਧਰ, ਧਰਮਿੰਦਰ ਸਰਮਾਂ ਸ੍ਰੀ ਅਮ੍ਰਿਤਸਰ, ਗੁਰਪ੍ਰੀਤ ਸਿੰਘ ਬਠਿੰਡਾ, ਗੋਬਿੰਦਰ ਸੋਹਲ ਪਟਿਆਲਾ, ਐਚ ਮਹਿੰਦਰ ਸਿੰਘ ਸੁਨਾਮ, ਹਰਦਰਸ਼ਨ ਸਿੰਘ ਸੋਹਲ ਬਠਿੰਡਾ, ਇੰਦਰਜੀਤ ਚਿੱਤਰਕਾਰ ਮਾਨਸਾ, ਜਸਪਾਲ ਅੰਸ ਹੁਸ਼ਿਆਰਪੁਰ, ਸਤਵੰਤ ਸਿੰਘ ਸੁਮੇਲ ਮੋਹਾਲੀ ਅਤੇ ਸੁਖਪਾਲ ਸਿੰਘ ਪਟਿਆਲਾ ਆਦਿ ਦਾ ਮੁੱਖ ਮਹਿਮਾਨਾਂ ਵਜੋ ਪਹੁੰਚੇ ਬੀਬੀ ਪਰਮਜੀਤ ਕੋਰ ਗੁਲਸ਼ਨ ਸਾਬਕਾ ਐਮਪੀ, ਬਲਵੰਤ ਰਾਏ ਨਾਥ ਮੇਅਰ, ਤਰਸੇਮ ਗੋਇਲ ਸੀਨੀਅਰ ਡਿਪਟੀ ਮੇਅਰ, ਡਾ. ਅਮਰਜੀਤ ਕੋਰ ਕੋਟਫੱਤਾ ਜਿਲਾ ਸਿੱਖਿਆ ਅਫਸਰ, ਪ੍ਰਿਥੀਪਾਲ ਸਿੰਘ ਜਲਾਲ ਅਤੇ ਮੈਡਮ ਪਵਿੱਤਰ ਕੋਰ ਵਲੋ 10 ਹਜ਼ਾਰ ਰੁਪਏ ਨਗਦ, ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਸੰਸਥਾਂ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ। ਸਟੇਜ ਦਾ ਸੰਚਾਲਨ ਸੰਸਥਾ ਦੇ ਮੁੱਖ ਬੁਲਾਰੇ ਚਮਕੋਰ ਸਿੰਘ ਮਾਨ ਨੇ ਬਾਖੂਬੀ ਕੀਤਾ। ਇਸ ਮੋਕੇ ਪ੍ਰਬੰਧਕਾਂ ਵਲੋ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਾਰੇ ਕਲਾਕਾਰਾਂ ਵਲੋ ਤਿਆਰ ਕੀਤੀਆਂ 12 ਪੇਟਿੰਗਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਹਨਾਂ ਸਾਰੀਆਂ ਪੇਟਿੰਗਾਂ ਵਿੱਚ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਦਿਖਾਈ ਦਿੱਤੀ।
ਇਸ ਮੋਕੇ ਹੋਰਾਂ ਤੋ ਇਲਾਵਾ ਬੀਬੀ ਗੁਰਵਿੰਦਰ ਪਾਲ ਕੋਰ ਢਿਲੋ, ਬੀਬੀ ਬਲਵਿੰਦਰ ਕੋਰ, ਇੰਦਰਜੀਤ ਸਿੰਘ, ਬਲਦੇਵ ਸਿੰਘ ਚਹਿਲ, ਬਲਜੀਤ ਸਿੰਘ ਬਰਾੜ, ਸੁਖਦੇਵ ਸਿੰਘ ਗਰੇਵਾਲ, ਤੇਜ ਕੋਰ ਚਹਿਲ, ਰਜਿੰਦਰ ਕੋਰ ਬਰਾੜ, ਡੀਸੀ ਸਰਮਾਂ, ਮੇਜਰ ਸਿੰਘ ਬਾਵਰਾ, ਪਵਨ ਸਰਮਾਂ, ਰਜਿੰਦਰ ਭਾਰੀ, ਸੁਰਿੰਦਰ ਬਾਂਸਲ, ਰੁਪਿੰਦਰ ਸਿੰਘ ਗੋਦਾਰਾਂ, ਮਹਿੰਦਰ ਪ੍ਰਧਾਨ, ਭਗਤ ਰਾਮ, ਮੈਡਮ ਗੁਰਪ੍ਰੀਤ ਕੋਰ, ਮਲਕੀਤ ਕੋਰ, ਸੁਖਰਾਜ ਕੋਰ, ਸਹਿਨਾਜ਼ ਕੁਰੇਸ਼ੀ, ਬੀਬੀ ਗੁਰਦੀਪ ਕੋਰ, ਅਮਰਜੀਤ ਕੋਰ ਹਰੜ ਤੋ ਇਲਾਵਾ ਭਾਰੀ ਗਿਣਤੀ ਵਿੱਚ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਉਡੇਸ਼ਨ ਦੇ ਮੈਂਬਰ ਸਾਹਿਬਾਨ, ਪਤਵੰਤੇ ਸ਼ਹਿਰੀ ਅਤੇ ਕਲਾ ਪ੍ਰੇਮੀ ਹਾਜ਼ਿਰ ਸਨ। ਇਸ ਮੋਕੇ ਉੱਘੇ ਪੰਜਾਬੀ ਲੋਕ ਗਾਇਕ ਸੋਮੀ ਤੁੰਗਵਾਲੀਆਂ ਅਤੇ ਖੁਸ਼ਦੀਪ ਰਾਣਾ ਨੇ ਪੰਜਾਬੀ ਸੱਭਿਆਚਾਰ ਨਾਲ ਸੰਬਧਤ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ।
Punjab Post Daily Online Newspaper & Print Media