Friday, May 22, 2026

ਚਾਈਨਾ ਡੋਰ ਨਾਲ ਪਲਕਾਂ ਤੇ ਨੱਕ ਕੱਟਿਆ ਗਿਆ – ਲੱਗੇ 27 ਟਾਂਕੇ

PPN0102201604

ਬਠਿੰਡਾ, 1 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਮੁਲਤਾਨੀਆਂ ਪੁੱਲ ‘ਤੇ ਮੋਟਰਸਾਈਕਲ ਸਵਾਰ ਡੇਵੀ ਪੁੱਤਰ ਦਰਸ਼ਨ ਪਾਲ ਵਾਸੀ ਲਾਲ ਸਿੰਘ ਬਸਤੀ ਲਹੂ ਲਹਾਨ ਹੋ ਗਿਆ ਜਦ ਉਸ ਦੇ ਨੱਕ ਅੱਖਾਂ ‘ਤੇ ਚਾਈਨਾ ਡੋਰ ਨੇ ਲਪਟਾ ਮਾਰ ਲਿਆ ਜਿਸ ਨਾਲ ਉਸ ਦੀਆਂ ਪਲਕਾਂ ਅਤੇ ਨੱਕ ਕੱਟ ਗਿਆ, ਜਿਸ ਦੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਜ਼ਖ਼ਮੀ ਨੂੰ ਸ਼ਹਿਰਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਡਾਕਟਰ ਨੇ ਤੁਰੰਤੂ ਸੇਵਾ ਪ੍ਰਦਾਨ ਕਰਦਿਆਂ ਜ਼ਖ਼ਮੀ ਦੇ ਘੱਟੋ ਘੱਟ 27 ਕਾਂਟੇ ਲਗਾਏ। ਸਮਾਜ ਸੇਵੀ ਸੰਸਥਾ ਆਗੂ ਸੋਨੂੰ ਮਹੇਸ਼ਵਰੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਪੈਸਿਆਂ ਦੇ ਕਾਰਨ ਲਾਲਚੀ ਲੋਕ ਮੌਤ ਦਾ ਵਪਾਰ ਕਰ ਰਹੇ ਹਨ ਅਤੇ ਕੁਝ ਮੂਰਖ ਲੋਕ ਆਪਣੇ ਸੌਕ ਦੇ ਕਾਰਨ ਮੌਤ ਦੀ ਖਤਰਨਾਕ ਡੋਰ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਚਾਇਨਾ ਡੋਰ ਦੀ ਵਿਕਰੀ ਭੰਡਾਰ ਅਤੇ ਇਸਤੇਮਾਲ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਇਸ ਲਈ ਉਨ੍ਹਾਂ ਮਾਂ ਬਾਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਡੋਰ ਨਾਲ ਪਤੰਗ ਨਾ ਉਡਾਉਣ ਦੇਣ ਵਰਨਾ ਇਸ ਡੋਰ ਨਾਲ ਉਹ ਵੀ ਅਪਰਾਧ ਦੇ ਭਾਗੀਦਾਰ ਬਣ ਜਾਣਗੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply