Friday, September 25, 2026

ਮਾਲੇਰਕੋਟਲਾ ਤਹਿਸੀਲ ਕੰਪਲੈਕਸ਼ ਵਿਖੇ ਰਿਸਵਤ ਲੈਣ ਤੇ ਹੋਇਆ ਹੰਗਾਮਾ

PPN0102201605

ਸੰਦੌੜ, 1 ਫਰਵਰੀ (ਹਰਮਿੰਦਰ ਸਿੰਘ ਭੱਟ)- ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਂਟੀ ਕਰੱਪਸ਼ਨ ਵਿੰਗ ਆਫ ਮੁਸਲਿਮ ਫੈਡਰੇਸ਼ਨ ਪੰਜਾਬ ਦੇ ਅਹੁੱਦੇਦਾਰਾਂ ਨੇ ਹਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਾਗੜੀਆਂ ਵਲੋਂ ਜਮੀਨ ਦੀ ਬਜਾਰੀ ਕੀਮਤ ਤਸਦੀਕ ਕਰਵਾਉਣ ਬਦਲੇ ਕਥਿਤ ਤੌਰ ਤੇ ਪੈਸੇ ਲੈਣ ‘ਤੇ ਨਾਆਰੇਬਾਜ਼ੀ ਕਰਦਿਆਂ ਤਹਿਸੀਲਦਾਰ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਹਾਕਮ ਸਿੰਘ ਵਾਸੀ ਪਿੰਡ ਨਿਆਮਤਪੁਰ ਨੇ ਦੱਸਿਆ ਕਿ ਜਦੋਂ ਸਾਥੀ ਹਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਜਮੀਨ ਦੀ ਬਜਾਰੀ ਕੀਮਤ ਤਸਦੀਕ ਕਰਵਾਉਣ ਲਈ ਤਹਿਸੀਲਦਾਰ ਕੋਲ ਪੁੱਜਾ ਤਾਂ ਉਥੇ ਮੋਜੂਦ ਤਹਿਸੀਲਦਾਰ ਨੇ ਉਸ ਕੋਲੋਂ ਦੋ ਸੋ ਰੁਪਏ ਲੈ ਕੇ ਬਜ਼ਾਰੀ ਕੀਮਤ ਤਸਦੀਕ ਕੀਤੀ। ਜਦੋਂ ਤਹਿਸੀਲਦਾਰ ਤੋਂ ਦੋ ਸੌ ਰੁਪਏ ਮੰਗਣ ਬਾਰੇ ਪੁੱਛਿਆਂ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਮੋਟੀਆਂ ਰਕਮਾਂ ਦੇਣੀਆਂ ਪੈਂਦੀਆਂ ਹਨ। ਵਿੰਗ ਦੇ ਸਰਪ੍ਰਸਤ ਐਡਵੋਕੇਟ ਮੂਬੀਨ ਫਾਰੂਕੀ ਨੇ ਦੱਸਿਆ ਕਿ ਸਥਾਨਕ ਤਹਿਸੀਲ ਕੰਪਲੈਕਸ ਅੰਦਰ ਵੱਡੇ ਪੱਧਰ ਤੇ ਭਿਸਟਾਚਾਰ ਫੈਲਿਆ ਹੋਇਆ ਹੈ ਕੋਈ ਵੀ ਕੰਮ ਵਗੈਰ ਪੈਸੇ ਲਏ ਨਹੀਂ ਕੀਤਾ ਜਾਂਦਾ। ਉਹਨਾਂ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਅੰਦਰ ਫੈਲੇ ਭ੍ਰਿਸਟਾਚਾਰ ਨੂੰ ਖਤਮ ਕਰਨ ਲਈਆਂ ਖੁਫੀਆਂ ਏਜੰਸੀਆਂ ਨੂੰ ਇਸ ਮਾਮਲੇ ਦੀ ਕਮਾਨ ਸੰਭਾਲ ਕੇ ਰਿਸਵਤਖੋਰ ਅਧਿਕਾਰੀਆਂ/ਕਮਰਚਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਹਿਸੀਲਦਾਰ ਹਰਫੂਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਦੋਸਾਂ ਨੂੰ ਮੁੱਢੋਂ ਨਕਾਰ ਦਿੱਤਾ।ਇਸ ਮੌਕੇ ਮੁਹੰਮਦ ਜਮੀਲ, ਅਖਤਰ ਅਬਦਾਲੀ, ਤਾਰਿਕ ਮਾਹੀ, ਸੋਕਤ ਅਲੀ, ਮੁਹੰਮਦ ਆਸਿਕ ਅੱਬਾਸ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply