Friday, March 6, 2026

ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਸਮੇਂ ਦੀ ਜ਼ਰੂਰਤ, ਸਿਆਸੀ ਪਾਰਟੀਆਂ ਕਾਮਯਾਬੀ ਲਈ ਇੱਕਠੀਆਂ ਹੋਣ – ਗਵਰਨਿੰਗ ਕੌਂਸਿਲ

ਇਤਿਹਾਸਕ ਖਾਲਸਾ ਕਾਲਜ ਦੀ ਜ਼ਮੀਨ ਕਿਸੇ ਨਿੱਜੀ ਹੱਥਾਂ ਵਿੱਚ ਜਾਣਾ ਇੱਕ ਖਿਆਲੀ ਪੁਲਾਅ – ਸਤਿਆਜੀਤ ਮਿਜੀਠੀਆ

ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਖਾਲਸਾ ਕਾਲਜ ਗਵਰਨਿੰਗ ਕੌਂਸਿਲ ਨੇ ਅੱਜ ‘ਖ਼ਾਲਸਾ ਯੂਨੀਵਰਸਿਟੀ, ਅਮ੍ਰਿਤਸਰ’ ਦੀ ਸਥਾਪਨਾ ਦੀ ਆਪਣੇ ਦ੍ਰਿੜ ਇਰਾਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸਕ ਖਾਲਸਾ ਕਾਲਜ ਦੀ ਵਿਾਰਸਤੀ ਇਮਾਰਤ ਨੂੰੰ ਯੁਨੀਵਰਸਿਟੀ ਦੇ ਦਾਇਰੇ ਤੋਂ ਵੱਖ ਰੱਖਿਆ ਜਾ ਰਿਹਾ ਹੈ, ਉਨ੍ਹਾਂ ਨੇ ਯੁਨੀ ਵਰਸੀਟੀ ਦੀ ਸਥਾਪਨਾ ਨੂੰ ਇਸ ਸਰਹੱਦੀ ਖੇਤਰ ਵਿੱਚ ਵਿਦਿਆ ਦੇ ਪ੍ਰਸਾਰ ਲਈ ਸਮੇਂ ਦੀ ਜ਼ਰੂਰਤ ਦੱਸਿਆ। ਸੂਬੇ ਭਰ ਵਿੱਚ 17 ਕਾਲਜਾਂ ਅਤੇ ਸਕੂਲਾਂ ਨੂੰ ਸਫਲਤਾਪੂਰਵਕ ਚੱਲਾ ਰਹੀ ਗੈਰਮੁਨਾਫਾਕਾਰ ਇਸ ਸੰਸਥਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਉਪਰਾਲੇ ਦੀ ਸਫਲਤਾ ਲਈ ਉਹ ਇੱਕ-ਜੁੱਟ ਹੋ ਕੇ ਖਾਲਸਾ ਯੁਨੀਵਰਸਿਟੀ ਦੀ ਸਥਾਪਨਾ ਲਈ ਉਪਰਾਲੇ ਕਰਨ।
ਖਾਲਸਾ ਕਾਲਜ ਕੌਂਸਿਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਨੇ ਜਾਰੀ ਬਿਆਨ ਵਿੱਚ ਅੱਜ ਇੱਥੇ ਕਿਹ ਕਿ ਵਖ-ਵਖ ਸਿਆਸੀ ਆਗੂਆਂ ਅਤੇ ਹੋਰ ਪਤਵੰਤੇ ਸੱੱਜਣਾ ਵੱਲੋਂ ਖਾਲਸਾ ਕਾਲਜ ਦੀ ਵਿਰਾਸਤ ਨੂੰ ਸੰਭਾਲਣ ਪ੍ਰਤੀ ਜਿਤਾਏ ਗਏ ਵਿਚਾਰਾਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ 124 ਸਾਲ ਪੁਰਾਣੀ ਗਵਰਨਿੰਗ ਕੌਸਿਲ ਇਸ ਸੰਸਥਾ ਦੇ ਮਹਾਨ ਵਿਰਸੇ ਅਤੇ ਦਿੱਖ ਨੂੰ ਸੰਭਾਲਣ ਲਈ ਵਚਨਬੱਧ ਹੈ। ਸ: ਮਜੀਠੀਆ ਨੇ ਕਿਹਾ ਕਿ ਇਹ ਖਦਸ਼ੇ ਕਿ ਖਾਲਸਾ ਯੂਨੀਵਰਸਿਟੀ ਬਣਨ ਨਾਲ ਸੁਸਾਇਟੀ ਦੀ ਜ਼ਮੀਨ ਨਿੱਜੀ ਹੱਥਾਂ ਵਿੱਚ ਚਲੀ ਜਾਵੇਗੀ ਮਨ ਦਾ ਸਿਰਫ ਇੱਕ ਖਿਆਲ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ 1890 ਵਿੱਚ ਬਣੀ ਕੌਂਸਿਲ ਦੇ ਸਵਿਧਾਨ ਮੁਤਾਬਿਕ ਹੀ ਇਸ ਨਵੀਂ ਬਣਨ ਵਾਲੀ ਯੂਨੀਵਰਸਿਟੀ ਨੂੰ ਚਲਾਇਆ ਜਾਵੇਗਾ ਜੋ ਕਿ ਸੰਪੂਰਨ ਸਮਾਜ ਦੀ ਮਾਲਕੀ ਹੋਵੇਗੀ ਨਾ ਕਿ ਕਿਸੇ ਵਿਅਕਤੀ ਜਾਂ ਨਿੱਜੀ ਧਿਰ ਦੀ।
ਇਸ ਤੋਂ ਇਲਾਵਾ ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਸ: ਰਜਿੰਦਰਮੋਹਨ ਸਿੰਘ ਛੀਨਾ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਪੰਜ ਸਾਲ ਬਾਅਦ ਕੌਂਸਿਲ ਦੀ ਚੋਣ ਹੁੰਦੀ ਹੈ ਉਸ ਤੋਂ ਜਗਜਾਹਿਰ ਹੈ ਕਿ ਇਹ ਸੰਸਥਾ ਸਿੱਖਾਂ ਦੀ ਲੋਕ ਤਾਂਤਰਿਕ ਨੁਮਾਇੰਦਾ ਜਮਾਤ ਹੈ। ਜਿਸ ਵਿੱਚ ਹਰ ਰਾਜਨਿਤਕ ਵਿਚਾਰਧਾਰਾ ਦੇ ਮੈਂਬਰ ਸਾਹਿਬਾਨ ਵਿਦਿਆ ਦੇ ਪ੍ਰਸਾਰ ਅਤੇ ਚੰਗਾ ਸਮਾਜ ਸਿਰਜਨ ਲਈ ਇਕੱਠੇ ਹੋ ਕੇ ਵਿਚਾਰਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਕਮਿਉਨਿਸਟ, ਸਮਾਜਵਾਦੀ ਅਤੇ ਭਾਜਪਾ ਨਾਲ ਸਬੰਧਿਤ ਸਿੱਖ ਕੌਂਸਿਲ ਦੇ ਮੈਂਬਰ, ਖਾਲਸਾ ਕਾਲਜ ਸੰਸਥਾਵਾਂ ਦੇ ਵਿ ਦੀ ਤਰਕੀ ਲਈ ਆਪਣੀ ਸਿਆਸੀ ਦੂਰੀਆਂ ਭੁੱਲ ਕੇ ਇਕੱਠੇ ਹੋ ਕੇ ਕੰਮ ਕਰਦੇ ਹਨ। ਸ: ਛੀਨਾ ਨੇ ਕਿਹਾ ਕਿ ਕੁੱਝ ਸਵਾਰਥੀ ਲੋਕ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਹੇ ਹਨ ਜੋ ਕਿ ਸਰਾਸਰ ਗਲਤ ਹੈ, ਉਨ੍ਹਾਂ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਦੇ ਇੱਕ ਸ਼ਹਿਰ ਵਿੱਚ ਦਰਜਨਾ ਯੂਨੀਵਰਸੀਟੀਆਂ ਹੁੰਦੀਆਂ ਹਨ ਅਤੇ ਦਿਲੀ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ 7 ਤੋ 8 ਯੂਨੀਵਰਸੀਟੀਆਂ ਮੌਜੂਨ ਹਨ, ਤਾਂ ਫਿਰ ਅੰਮ੍ਰਿਤਸਰ ਸਰਹੱਦੀ ਜ਼ਿਲ੍ਹੇ ਵਿੱਚ ਇੱਕ ਤੋਂ ਵੱਧ ਦੋ ਯੂਨੀਵਰਸਟੀਆਂ ਕਿਉਂ ਨਹੀਂ ਹੋ ਸਕਦੀਆਂ। ਉਨ੍ਹਾਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ, ਬੁੱਧੀਜੀਵੀਆਂ, ਅਧਿਆਪਕਾਂ ਅਤੇ ਪੂਰੇ ਸਮਾਜ ਨੂੰ ਵਿਦਿਆ ਦੇ ਇਸ ਉਪਰਾਲੇ ਨੂੰ ਪੂਰਾ ਕਰਨ ਲਈ ਇਕੱਠੇ ਹੋ ਕੇ ਸਾਥ ਦੇਣ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply