
ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸੂਬੇ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ ਸਾਲਾ ਦੇ ਸ਼ਾਸਨਕਾਲ ਦੌਰਾਨ ਪੰਜਾਬ ਸੂਬੇ ਦੀ ਜੋ ਆਰਥਿਕ ਹਾਲਤ ਵਿਗੜੀ ਹੈ ਉਸ ਨੂੰ ਸੰਵਾਰਨ ਲਈ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਕੁਝ ਅੱਲਗ ਉਪਰਾਲਾ ਕਰਨ ਯੋਗ ਹਨ,ਕਿਉ ਕਿ ਜਿਸ ਕਦਰ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਤੋ ਬਾਅਦ ਸੂਬੇ ‘ਤੇ ਕਈ ਹਜ਼ਾਰਾਂ ਕਰੋੜ ਰੁਪਏ ਦਾ ਕਰਜਾ ਹੈ,ਜਿਸ ਸਦਕਾ ਪੰਜਾਬ ਸਰਕਾਰ ਨੂੰ ਭਾਰੀ ਵਿਆਜ ਅਦਾ ਕਰਨਾ ਪੈ ਰਿਹਾ ਹੈ ਤੇ ਬੋਝ ਵੱਖ ਵੱਖ ਤਰ੍ਹਾਂ ਦੇ ਟੈਕਸਾ ਦੇ ਰੂਪ ਵਿਚ ਪੰਜਾਬ ਵਾਸੀਆ ‘ਤੇ ਹੀ ਪੈ ਰਿਹਾ ਹੈ।ਇਸ ਤਰ੍ਹਾਂ ਦੀਆਂ ਹੋਰ ਵੀ ਕਈ ਵੱਡੀਆ ਸਮੱਸਿਆਵਾਂ ਤੋ ਪੰਜਾਬ ਨੂੰ ਸਿਰਫ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਉਭਾਰ ਸਕਦੇ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਬਾਬਾ ਬਲਜਿੰਦਰ ਸਿੰਘ ਚੂਸਲੇਵੜ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦਿਆ ਕੀਤੇ।
Punjab Post Daily Online Newspaper & Print Media