
ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸਰਕਾਰੀ ਹਸਪਤਾਲ ਪੱਟੀ ਵਿਖੇ ਚੀਫ ਫਾਰਮਾਸਿਸਟ ਦੀ ਡਿਊਟੀ ਨਿਭਾਅ ਰਹੇ ਗੁਰਨਾਮ ਸਿੰਘ ਦੀ ਸੇਵਾ ਮੁਕਤੀ ਮੌਕੇ ਹਸਪਤਾਲ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਡਾ: ਜਸਵੰਤ ਸਿੰਘ ਐਸ.ਐਮ.ਓ. ਪੱਟੀ ਨੇ ਕਿਹਾ ਕਿ ਜਦੋਂ ਵੀ ਇਨਸਾਨ ਸਰਕਾਰੀ ਡਿਊਟੀ ਉੱਪਰ ਤਾਇਨਤਾ ਹੁੰਦਾ ਹੈ ਤਾਂ ਉਸਦੀ ਸੇਵਾ ਮੁਕਤੀ ਦਾ ਦਿਨ ਵੀ ਉਦੋਂ ਨਿਸ਼ਚਿਤ ਹੋ ਜਾਂਦਾ ਹੈ। ਜੇਕਰ ਕੋਈ ਇਨਸਾਨ ਆਪਣੀ ਸਰਵਿਸ ਬੇਦਾਗ ਪੂਰੀ ਕਰਕੇ ਘਰ ਜਾਂਦਾ ਹੈ ਤਾਂ ਉਸ ਲਈ ਇਹ ਸੁਨਹਿਰੀ ਮੌਕਾ ਹੁਦਾ ਹੈ, ਉਨ੍ਹਾਂ ਵਿੱਚੋਂ ਹੀ ਹਨ ਗੁਰਨਾਮ ਸਿੰਘ ਚੀਫ ਫਾਰਮਾਸਿਸਟ ਜਿਨ੍ਹਾਂ ਨੇ ਆਪਣੀ ਬੇਦਾਗ ਸਰਵਿਸ ਪੁਰੀ ਕੀਤੀ, ਅੱਜ ਮਹਿਕਮੇ ਨੂੰ ਉਨ੍ਹਾਂ ਉੱਪਰ ਮਾਣ ਹੈ। ਇਸ ਮੌਕੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਭੁੱਲਰ, ਵਿਜੇ ਵਿਨਾਇਕ, ਡਾ: ਗੁਰਪ੍ਰੀਤ ਸਿੰਘ ਰਾਏ, ਤੀਰਥ ਕਾਲੀਆ, ਸਰਬਜੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਿਰ ਸਨ।
Punjab Post Daily Online Newspaper & Print Media