
ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)- ਗੂੰਗੇ ਬੋਲੇ ਬੱਚਿਆਂ ਲਈ ਪੰਜਾਬ ਦੀ ਸੱਤਵੀਂ ਸ਼ਤਰੰਜ ਪ੍ਰਤੀਯੋਗਤਾ ਦਾ ਅਯੋਜਨ ਪੰਜਾਬ ਡੈਫ ਐਸੋਸਇਏਸ਼ਨ ‘ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਪਿੰਗਲਵਾੜਾ ਮਾਨਾਵਾਲਾ ਵਿਖੇ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ 12 ਲੜਕੇ ‘ਤੇ 7 ਲੜਕੀਆਂ ਨੇਂ ਭਾਗ ਲਿਆ।ਇਹ ਪ੍ਰਤੀਯੋਗਤਾ ਪੰਜਾਬ ਐਸੋਸੀਏਸ਼ਨ ਦੀ ਦੇਖ ਰੇਖ ਹੇਠਾਂ ਹੋਈ ‘ਤੇ ਇਸ ਦਾ ਉਦਘਾਟਨ ਪੰਜਾਬ ਚੈਸ ਐਸੋਸਇਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇਂ ਕੀਤਾ।ਉਨ੍ਹਾਂ ਨੇਂ ਕਿਹਾ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਗੂੰਗੇ ਬੋਲੇ ਬੱਚੇ ਸ਼ਤਰੰਜ ਦੇ ਖੇਤਰ ਵਿੱਚ ਹੋਰ ਅੱਗੇ ਵੱਧਣ।
ਇਸ ਪ੍ਰਤਿਯੋਗਤਾ ਵਿੱਚ 12 ਲੜਕੇ ‘ਤੇ 7 ਲੜਕੀਆਂ ਨੇਂ ਭਾਗ ਲਿਆ। ਸੋਲਾਂ ਤੋਂ ਜ਼ਿਆਦਾ ਸਾਲ ਦੀ ਉਮਰ ਦੇ ਲੜੋਿਕਆਂ ਵਿੱਚੋਂ ਪਹਿਲਾ ਸਥਾਨ ਸ਼ਾਮ ਨੂੰ ਬਰਨਾਲਾ ਤੋਂ, ਦੂਸਰਾ ਸਥਾਨ ਸੁਰਿੰਦਰ ਫਾਜ਼ਿਲਕਾ ਤੋਂ, ਤੀਸਰਾ ਸਥਾਨ ਨਿਤਨ ਅੰਮ੍ਰਿਤਸਰ ਤੋਂ, ਚੌਥਾ ਸਥਾਨ ਸੁਮਿਤ ਛਾਬਰਾ ਫਾਜ਼ਿਲਕਾ ਤੋਂ, ‘ਤੇ ਪੰਜਵਾਂ ਸਥਾਨ ਅੰਮ੍ਰਿਤ ਪਾਲ ਅੰਮ੍ਰਿਤਸਰ ਤੋਂ ਨੇਂ ਪ੍ਰਾਪਤ ਕੀਤਾ। 16 ਸਾਲ ਤੋਂ ਘੱਟ ਉਮਰ ਦੇ ਘੱਟ ਬੱਚਿਆ ਵਿਚੋਂ ਅਕਾਸ਼ਦੀਪ ਅੰਮ੍ਰਿਤਸਰ ਤੋਂ ਪਹਿਲਾ ਸਥਾਨ ‘ਤੇ ਅਨਿਲ ਕੁਮਾਰ ਅੰਮ੍ਰਿਤਸਰ ਨੇਂ ਦੂਜਾ ਸਥਾਨ ਪ੍ਰਾਪਤ ਕੀਤਾ। ਸੋਲਾਂ ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਵਿੱਚੋਂ ਹਰ ਸਾਲ ਦੀ ਤਰਾਂ ਪਹਿਲਾ ਸਥਾਨ ਮਲਿਕਾ ਜੋ ਕਿ ਏਸ਼ਿਆਂ ਦੀ ਗੂੰਗੇ ਬੋਲੇ ਬੱਚਿਆਂ ਵਿਚੋਂ ਇੱਕ ਨੰਬਰ ਦੀ ਖਿਡਾਰਨ ਹੈ ਨੇਂ ਪ੍ਰਾਪਤ ਕੀਤਾ। ਦੂਸਰਾ ਸਥਾਨ ਕੁਲਵਿੰਦਰ ਅੰਮ੍ਰਿਤਸਰ ‘ਤੇ ਤੀਸਰਾ ਸਥਾਨ ਸ਼ਰਨਜੀਤ ਅੰਮ੍ਰਿਤਸਰ ਨੇਂ ਪ੍ਰਾਪਤ ਕੀਤਾ। 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿੱਚੋਂ ਨਵਦੀਪ ਕੌਰ ਅੰਮ੍ਰਿਤਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮਲਿਕਾ ਨੇਂ ਸਾਰੇ ਬੱਚਿਆਂ ਨੂੰ ਹੋਰ ਮਿਹਨਤ ‘ਤੇ ਲਗਨ ਨਾਲ ਸ਼ਤਰੰਜ ਸਿਖਣ ਤੇ ਜ਼ੋਰ ਦਿੱਤਾ। ਇਹ ਵਰਨਣ ਯੋਗ ਹੈ ਕਿ ਮਲਿਕਾ ਗੂੰਗੇ ਬੋਲੇ ਹੋਣ ਦੇ ਬਾਵਜੂਦ 8 ਵਾਰ ਨੈਸ਼ਨਲ ਪੱਧਰ ‘ਤੇ ਖੇਡ ਚੁੱਕੀ ਹੈ। ਇਸ ਮੌਕੇ ਤੇ ਪੰਜਾਬ ਡੈਫ ਸਪੋਰਟਸ ਐਸੋਸਇਏਸ਼ਨ ਵਲੋਂ ਰਿੰਕੂ ਸਹਿਗਲ, ਜਨਰਲ ਸੈਕਟਰੀ, ਅਮਨਦੀਪ ਸ਼ਰਮਾ ਪ੍ਰਧਾਨ ਪੰਜਾਬ ਚੈਸ ਐਸੋਸਇਏਸ਼ਨ ਵਲੋਂ ਰੋਹਿਤ ਸ਼ਰਮਾ; ਪਿੰਗਲਵਾੜਾ ਮੈਂਬਰ ਰਾਜਬੀਰ ਸਿੰਘ, ਪ੍ਰੰਿਸੀਪਲ ਭਗਤ ਪੂਰਨ ਸਿੰਘ ਸਕੂਲ਼ ਫਾਰ ਡੈਫ, ਦਲਜੀਤ ਕੌਰ, ਜੈ ਸਿੰਘ ਪ੍ਰਬੰਧਕ ਮਾਨਾਵਾਲਾ’ਤੇ ਹੋਰ ਕਈ ਹਾਜ਼ਰ ਸਨ।
Punjab Post Daily Online Newspaper & Print Media